ਚੋਰੀ ਦੀ ਘਟਨਾ 12 ਘੰਟਿਆਂ ’ਚ ਹੱਲ
04:05 AM Jun 10, 2025 IST
ਧੂਰੀ: ਥਾਣਾ ਸਿਟੀ ਧੂਰੀ ਦੀ ਪੁਲੀਸ ਨੇ ਬੀਤੀ ਰਾਤ ਸ਼ਹਿਰ ਦੇ ਇੱਕ ਮੁਹੱਲੇ ’ਚ ਵਾਪਰੀ ਲੱਖਾਂ ਰੁਪਏ ਦੇ ਜੇਵਰਾਤ ਦੀ ਚੋਰੀ ਨੂੰ ਮਹਿਜ਼ 12 ਘੰਟਿਆਂ ਅੰਦਰ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਸਰਵਣ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਪੁਲੀਸ ਦਮਨਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਧੂਰੀ ਦੀ ਪੁਲੀਸ ਵੱਲੋਂ 6-7 ਜੂਨ ਦੀ ਦਰਮਿਆਨੀ ਰਾਤ ਨੂੰ ਜਗਦੀਸ਼ ਰਾਏ ਪੁੱਤਰ ਕਰਮ ਚੰਦ ਦੇ ਘਰ ਕਿਸੇ ਵਿਅਕਤੀ ਵੱਲੋਂ ਸੋਨੇ-ਚਾਂਦੀ ਦੇ ਗਹਿਣਿਆਂ ਦੀ ਚੋਰੀ ਹੋਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੇਸ ਵਿੱਚ ਮੁਲਜ਼ਮ ਗੋਬਿੰਦਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 55 ਗ੍ਰਾਮ 900 ਮਿਲੀਗ੍ਰਾਮ ਸੋਨੇ, 732 ਗ੍ਰਾਮ ਚਾਂਦੀ ਦੇ ਗਹਿਣੇ ਅਤੇ 6266 ਰੁਪਏ ਬਰਾਮਦ ਕੀਤੇ ਗਏ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement