ਚੋਰੀਸ਼ੁਦਾ ਮੋਟਰਸਾਈਕਲ ਸਣੇ ਗ੍ਰਿਫ਼ਤਾਰ
05:50 AM Jun 16, 2025 IST
ਪੱਤਰ ਪ੍ਰੇਰਕ
Advertisement
ਅੰਬਾਲਾ, 15 ਜੂਨ
ਥਾਣਾ ਮੁਲਾਨਾ ਦੀ ਟੀਮ ਨੇ ਚੋਰੀ ਦੀ ਮੋਟਰਸਾਈਕਲ ਵੇਚਣ ਦੀ ਕੋਸ਼ਿਸ਼ ਕਰਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਪ੍ਰਿੰਸ ਵਾਸੀ ਕਾਠਵਾਲਾ, ਜਿਲ੍ਹਾ ਯਮੁਨਾਨਗਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੌਸੜਕਾ ਤੋਂ ਬਰਾੜਾ ਵੱਲ ਚੋਰੀ ਦੀ ਮੋਟਰਸਾਈਕਲ ਵੇਚਣ ਆ ਰਿਹਾ ਹੈ। ਨਾਕਾਬੰਦੀ ਕਰਕੇ ਮੁਲਜ਼ਮ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਦਸਤਾਵੇਜ਼ ਮੰਗਣ ’ਤੇ ਉਸ ਕੋਲੋਂ ਕੋਈ ਕਾਗਜ਼ਾਤ ਨਹੀਂ ਮਿਲੇ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਮੋਟਰਸਾਈਕਲ ਚੋਰੀ ਦੀ ਹੈ। ਮੁਲਜਮ ਨੂੰ ਗ੍ਰਿਫ਼ਤਾਰ ਕਰਕੇ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।
Advertisement
Advertisement