ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੈੱਕ ਬਾਊਂਸ: ਭਾਜਪਾ ਵਿਧਾਇਕ ਸਣੇ ਚਾਰ ਨੂੰ ਦੋ-ਦੋ ਸਾਲ ਦੀ ਕੈਦ

06:17 AM Jun 14, 2025 IST
featuredImage featuredImage

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਜੂਨ
ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਦਾ ਨਿਬੇੜਾ ਕਰਦਿਆਂ ਅਰੁਣਾਂਚਲ ਪ੍ਰਦੇਸ਼ ਦੇ ਸਾਂਗਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਇਤੂ ਤੇਜ਼ੀ, ਉਸ ਦੀ ਪਤਨੀ ਜੁੱਲੀ ਤੇਜ਼ੀ ਅਤੇ ਦੋ ਹੋਰ ਨੂੰ ਦੋ-ਦੋ ਸਾਲ ਦੀ ਕੈਦ ਅਤੇ 5.5 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਦੋਸ਼ੀਆਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਮੁਆਵਜ਼ਾ ਰਾਸ਼ੀ ਦੇਣ ਦੇ ਹੁਕਮ ਦਿੱਤੇ ਹਨ।
ਇਹ ਮਾਮਲਾ ਅਦਾਲਤ ਵਿੱਚ ਲਗਪਗ ਸਾਢੇ ਚਾਰ ਸਾਲ ਤੱਕ ਚੱਲਿਆ। ਐਡਵੋਕੇਟ ਤੇਜਿੰਦਰ ਸਿੰਘ ਨੇ ਅਦਾਲਤ ਦੇ ਫ਼ੈਸਲੇ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ। ਇਹ ਮਾਮਲਾ ਜੀਟੀਸੀ ਐੱਮ ਟਰੇਡਜ਼ ਐੱਲਐੱਲਪੀ ਤੋਂ ਖ਼ਰੀਦੀ ਗਈ ਉਸਾਰੀ ਸਮੱਗਰੀ ਲਈ ਜਾਰੀ ਕੀਤੇ ਗਏ 50 ਲੱਖ ਰੁਪਏ ਦੇ ਚੈੱਕ ਬਾਊਂਸ ਨਾਲ ਸਬੰਧਤ ਹੈ।
ਐਡਵੋਕੇਟ ਟੀਐੱਸ ਗਿੱਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਗਰੇਵਾਲ ਦੀ ਪੰਜਾਬ ’ਚ ਇੱਕ ਨਾਮੀ ਉਸਾਰੀ ਕੰਪਨੀ ਹੈ। ਕੰਪਨੀ ਦਾ ਭਾਜਪਾ ਵਿਧਾਇਕ ਰਾਇਤੂ ਤੇਜ਼ੀ ਦੀ ਕੰਪਨੀ ਨਾਲ ਸਮਝੌਤਾ ਸੀ। ਵਿਧਾਇਕ ਨੇ ਸੜਕ ਨਿਰਮਾਣ ਲਈ ਟੈਂਡਰ ਲਿਆ ਸੀ। ਕ
ੁਲਵਿੰਦਰ ਦੀ ਕੰਪਨੀ ਨੇ ਉਨ੍ਹਾਂ ਨੂੰ ਉਸਾਰੀ ਸਮੱਗਰੀ ਪ੍ਰਦਾਨ ਕਰਨੀ ਸੀ। ਟੈਂਡਰ ਦੇ ਕੁਝ ਸਮੇਂ ਬਾਅਦ ਭਾਜਪਾ ਵਿਧਾਇਕ ਦੀ ਕੰਪਨੀ ਭੁਗਤਾਨ ਕਰਨ ਵਿੱਚ ਦੇਰੀ ਕਰਨ ਲੱਗੀ। ਇਹ ਕੰਮ 2018 ਵਿੱਚ ਸ਼ੁਰੂ ਹੋਇਆ ਸੀ ਪਰ 2020 ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਵਿਧਾਇਕ ਨੇ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਚੈੱਕ ਦਿੱਤਾ ਸੀ ਪਰ ਜਦੋਂ ਪੀੜਤ ਕੰਪਨੀ ਨੇ ਚੈੱਕ ਬੈਂਕ ਵਿੱਚ ਲਗਾਇਆ ਤਾਂ ਇਹ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ।

Advertisement

Advertisement