ਚੇਅਰਮੈਨ ਸੁਖਜਿੰਦਰ ਸਿੰਘ ਨੇ ਅਹੁਦਾ ਸੰਭਾਲਿਆ
ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ ਸਾਹਿਬ, 27 ਮਈ
ਨਵੀਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਚੀਮਾ ਖੁੱਡੀ ਵਿੱਚ ਚੇਅਰਮੈਨ ਸੁਖਜਿੰਦਰ ਸਿੰਘ ਨੇ ਅੱਜ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਚੇਅਰਮੈਨ ਸੁਖਜਿੰਦਰ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਅਹੁਦਾ ਸੰਭਾਲਣ ਮਗਰੋਂ ਚੇਅਰਮੈਨ ਸੁਖਜਿੰਦਰ ਸਿੰਘ ਨੇ ਸਿੱਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਪਾਸ ਹੋਣ ਉਪਰੰਤ ਆਪਣੀ ਇੰਡਸਟਰੀ ਵਿੱਚ ਪਹਿਲ ਦੇ ਆਧਾਰ ’ਤੇ ਰੁਜ਼ਗਾਰ ਦਿੱਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਨੇ ਆਈ.ਟੀ.ਆਈ ਦਾ ਨਿਰੀਖਣ ਕਰਨ ਮਗਰੋਂ ਆਈਟੀਆਈ ਦੇ ਕੰਪਲੈਕਸ ਵਿੱਚ ਪੌਦਾ ਲਗਾਇਆ। ਉਨ੍ਹਾਂ ਸਟਾਫ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਭੁਪਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਚੇਅਰਮੈਨ ਅਤੇ ਮੈਂਬਰਾਂ ਦਾ ਆਈ.ਟੀ.ਆਈ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਆਈਐੱਮਸੀ ਕਮੇਟੀ ਦੇ ਮੈਂਬਰ ਰਾਜਦੀਪ ਸਿੰਘ ਨੈਸ਼ਨਲ ਇੰਡਸਟਰੀ ਬਟਾਲਾ, ਸੁਖਬੀਰ ਸਿੰਘ ਅਰਜਨ ਮਸ਼ੀਨ ਟੂਲਜ਼ ਬਟਾਲਾ, ਮਨੀਸ਼ ਅਗਰਵਾਲ ਸੀਮਾ ਫਾਊਂਡਰੀ ਬਟਾਲਾ, ਰਣਜੀਤ ਸਿੰਘ ਆਰਐੱਸ ਉਸਾਨ ਮਸ਼ੀਨ ਟੂਲਜ਼ ਬਟਾਲਾ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਦੇ ਪ੍ਰਿੰਸੀਪਲ ਤੇਜਿੰਦਰ ਸਿੰਘ ਵੋਹਰਾ ਆਦਿ ਹਾਜ਼ਰ ਸਨ।