ਚੇਅਰਮੈਨ ਦੀਪਕ ਸੂਦ ਨੂੰ ਸਦਮਾ
04:19 AM Mar 11, 2025 IST
ਰਾਜਪੁਰਾ: ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੂੰ ਉਸ ਸਮੇਂ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਸ਼ਸ਼ੀ ਬਾਲਾ ਸੂਦ (78) ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਇਸਲਾਮਪੁਰ ਵਾਲੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਵੱਲੋਂ ਉਨ੍ਹਾਂ ਦੇ ਪੁੱਤਰ ਲਵਿਸ਼ ਮਿੱਤਲ ਨੇ ਮ੍ਰਿਤਕਾ ਦੀ ਦੇਹ ’ਤੇ ਲੋਈ ਪਾਈ। ਇਸ ਮੌਕੇ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ, ਇੰਡਸਟਰੀ ਡਿਵੈਲਪਮੈਂਟ ਦੇ ਵਾਈਸ ਚੇਅਰਮੈਨ ਪ੍ਰਵੀਨ ਕੁਮਾਰ ਛਾਬੜਾ, ਲੇਖਕ ਅਤੇ ਸਾਹਿਤਕਾਰ ਕੁਲਦੀਪ ਸਾਹਿਲ, ਮੁਨੀਸ਼ ਬਤਰਾ, ਟੀ ਐੱਲ ਜੋਸ਼ੀ, ਡਾ. ਗੁਰਵਿੰਦਰ ਅਮਨ ਚੇਅਰਮੈਨ ਪ੍ਰੈੱਸ ਕਲੱਬ ਰਾਜਪੁਰਾ, ਪ੍ਰੀਤਮ ਸਿੰਘ ਪ੍ਰਧਾਨ ਮਿਨੀ ਸਕੱਤਰੇਤ ਯੂਨੀਅਨ ਰਾਜਪੁਰਾ ਤੇ ਅਬਰਿੰਦਰ ਸਿੰਘ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
- ਨਿੱਜੀ ਪੱਤਰ ਪ੍ਰੇਰਕ
Advertisement
Advertisement