ਚੇਅਰਪਰਸਨ ਵੱਲੋਂ ਨਾਢਾ ਸਾਹਿਬ ਗੁਰਦੁਆਰਾ ਦੀ ਡਿਸਪੈਂਸਰੀ ਦੀ ਚੈਕਿੰਗ
05:16 AM Jun 15, 2025 IST
ਪੱਤਰ ਪ੍ਰੇਰਕ
Advertisement
ਪੰਚਕੂਲਾ, 14 ਜੂਨ
ਹਰਿਆਣਾ ਸਿੱਖ ਗੁਰਦਆਰਾ ਮੈਨਜਮੈਂਟ ਪ੍ਰਬੰਧਕ ਕਮੇਟੀ ਵੱਲੋਂ ਨਵ ਨਿਯੁਕਤ ਮੈਡੀਕਲ ਸੇਵਾਵਾਂ ਦੀ ਚੇਅਰਪਰਸਨ ਬੀਬੀ ਕਰਤਾਰ ਕੌਰ ਸ਼ਾਹਬਾਦ ਵੱਲੋਂ ਗੁਰਦਆਰਾ ਪਾਤਸ਼ਾਹੀ ਦਸਵੀਂ, ਨਾਡਾ ਸਾਹਿਬ ਪੰਚਕੂਲਾ ਵਿੱਚ ਭਾਈ ਨਾਡੂ ਸਾਹ ਡਿਸਪੈਂਸਰੀ ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਮੌਕੇ ਜਾਂਚ ਪੜਤਾਲ ਕੀਤੀ ਕਿ ਇਸ ਡਿਸਪੈਂਤਰੀ ਦੀਆਂ ਕਿਹੜੀਆਂ-ਕਿਹੜੀਆਂ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਡਿਸਪੈਂਸਰੀ ਵਿੱਚ ਕੋਈ ਮਿਆਦ ਪੁੱਗੀ ਵਾਲੀ ਦਵਾਈ ਤਾਂ ਨਹੀਂ। ਬੀਬੀ ਕਰਤਾਰ ਕੌਰ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਰਾਮਸਰ, ਸੀਨੀਅਰ ਮੀਤ ਪ੍ਰਧਾਨ ਸਵਰਣ ਸਿੰਘ ਬੁੰਗਾ ਟਿੱਬੀ, ਚੇਅਰਮੈਨ ਖ਼ਰੀਦ ਸਮਾਨ ਲੰਗਰ ਬੇਅੰਤ ਸਿੰਘ, ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ, ਸ਼ਿਵਚਰਨ ਸਿੰਘ ਐਡੀਸ਼ਨਲ ਮੈਨਜਰ ਅਤੇ ਮਲਕੀਤ ਸਿੰਘ ਬੁੰਗਾ ਟਿੱਬੀ ਹਾਜ਼ਰ ਸਨ।
Advertisement
Advertisement