ਚੀਮਾ ਸਕੂਲ ’ਚ ਚੋਰੀ
07:05 AM Jun 01, 2025 IST
ਪੱਤਰ ਪ੍ਰੇਰਕ
ਪਾਇਲ, 31 ਮਈ
ਥਾਣਾ ਪਾਇਲ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੀਮਾ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਫ਼ਾਈ ਕਰਮਚਾਰੀ ਸਕੂਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਇਸ ਸਬੰਧੀ ਉਨ੍ਹਾਂ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਨੂੰ ਸੂਚਨਾ ਦਿੱਤੀ। ਉਨ੍ਹਾਂ ਸਕੂਲ ਪਹੁੰਚ ਕੇ ਦੇਖਿਆ ਕਿ ਚੋਰ ਸਕੂਲ ਵਿੱਚੋਂ ਤਿੰਨ ਐੱਲਸੀਡੀ, ਦੋ ਇਨਵਰਟਰ, ਦੋ ਸੀਲਿੰਗ ਫੈਨ ਤੇ ਕਮਰਿਆਂ ਦੇ ਚਾਰ ਪਰਦੇ ਚੋਰੀ ਕਰਕੇ ਲੈ ਗਏ ਸਨ। ਚੋਰਾਂ ਨੇ ਸਕੂਲ ਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
Advertisement
Advertisement