ਚੀਨੀ ਡੋਰ ਸਮੇਤ ਨੌਜਵਾਨ ਗ੍ਰਿਫ਼ਤਾਰ
04:28 AM Jan 04, 2025 IST
ਕਾਦੀਆਂ: ਚੀਨੀ ਡੋਰ ’ਤੇ ਲਾਈ ਗਈ ਪਾਬੰਦੀ ਦੌਰਾਨ ਕਾਦੀਆਂ ਪੁਲੀਸ ਨੇ 20 ਗੱਟੂਆਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕਾਦੀਆਂ ਦੇ ਐੱਸਐੱਚਓ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਏਐੱਸਆਈ ਮੰਗਲ ਸਿੰਘ ਵੱਲੋਂ ਸਾਥੀਆਂ ਸਮੇਤ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪਿੰਡ ਕਾਹਲਵਾ ਮੋੜ ’ਤੇ ਪਹੁੰਚੇ ਤਾਂ ਇੱਕ ਪੈਦਲ ਆਉਂਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਜੋ ਪੁਲੀਸ ਨੂੰ ਦੇਖ ਕੇ ਵਾਪਸ ਮੁੜਨ ਲੱਗਾ। ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਬਰਾਮਦ ਹੋਏ ਇੱਕ ਬੋਰੇ ਵਿੱਚੋਂ ਪਾਬੰਦੀਸ਼ੁਦਾ ਚੀਨੀ ਡੋਰ ਦੇ 20 ਗੱਟੂ ਬਰਾਮਦ ਹੋਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਵੈਵਲ ਮਸੀਹ ਵਜੋਂ ਹੋਈ ਹੈ ਜਿਸ ਖਿਲਾਫ਼ ਥਾਣਾ ਕਾਦੀਆਂ ’ਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement