ਚੀਨੀ ਡੋਰ ਦੇ 10 ਗੱਟੂ ਬਰਾਮਦ
05:51 AM Jan 15, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 14 ਜਨਵਰੀ
ਸਥਾਨਕ ਥਾਣਾ ਸਿਟੀ ਦੇ ਏਐੱਸਆਈ ਬਲਦੇਵ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੀ ਸ਼ਾਮ ਤਰਨ ਤਾਰਨ ਸ਼ਹਿਰ ਦੀ ਮੁਰਾਦਪੁਰ ਆਬਾਦੀ ਦੇ ਸ੍ਰੀ ਗੁਰੂ ਅਰਜਨ ਦੇਵ ਚੌਕ ਦੇ ਇਕ ਵਿਅਕਤੀ ਅਵਤਾਰ ਸਿੰਘ ਤੋਂ ਚੀਨੀ ਡੋਰ ਦੇ 10 ਗੱਟੂ ਬਰਾਮਦ ਕੀਤੇ| ਪੁਲੀਸ ਨੇ ਦੱਸਿਆ ਕਿ ਉਹ ਤੁਰ-ਫਿਰ ਕੇ ਚਾਇਨਾ ਡੋਰ ਦੇ ਗੱਟੂ ਵੇਚਣ ਦਾ ਧੰਦਾ ਕਰਦਾ ਸੀ ਜਿਸ ਨੂੰ ਚਾਇਨਾ ਡੋਰ ਦੇ 10 ਗੱਟੂਆਂ ਸਮੇਤ ਗ੍ਰਿਫ਼ਤਾਰ ਕਰ ਲਿਆ| ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 223 ਅਧੀਨ ਕੇਸ ਦਰਜ ਕੀਤਾ ਹੈ|
Advertisement
Advertisement