ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਬੱਚਾ ਜ਼ਖ਼ਮੀ
05:54 AM Jan 15, 2025 IST
ਪੱਤਰ ਪ੍ਰੇਰਕ
ਜਲੰਧਰ, 14 ਜਨਵਰੀ
ਆਦਮਪੁਰ ’ਚ ਇੱਕ ਬੱਚਾ ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜਖ਼ਮੀ ਹੋ ਗਿਆ। ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ’ਚ ਜ਼ੇਰੇ ਇਲਾਜ ਰਵੀ ਵਾਸੀ ਮੁਹੱਲਾ ਜਵਾਹਰ ਨਗਰ ਆਦਮਪੁਰ ਨੇ ਦੱਸਿਆ ਕਿ ਉਹ ਆਦਮਪੁਰ ’ਚ ਲੋਹੜੀ ਮੰਗ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਚੀਨੀ ਡੋਰ ਦੀ ਲਪੇਟ ’ਚ ਆ ਗਿਆ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸੜਕ ’ਤੇ ਲਹੂ-ਲੁਹਾਨ ਦੇਖ ਲੋਕਾਂ ਨੇ ਇਲਾਜ ਲਈ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਪਹੁੰਚਾਇਆ।
Advertisement
Advertisement