ਚਿਰਾਂਸ਼ੂ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਨਿਯੁਕਤ
05:35 AM Dec 24, 2024 IST
ਨਿੱਜੀ ਪੱਤਰ ਪ੍ਰੇਰਕਖੰਨਾ, 23 ਦਸੰਬਰ
Advertisement
ਇਥੋਂ ਦੇ ਵਕੀਲ ਚਿਰਾਂਸ਼ੂ ਰਤਨ ਨੂੰ ਐਡਵੋਕੇਟ ਕਰਮਜੀਤ ਚੌਧਰੀ ਸਕੱਤਰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵੱਲੋਂ ਕੋ-ਆਪਟ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਚਿਰਾਂਸ਼ੂ ਰਤਨ ਖੰਨਾ ਦੇ ਪਹਿਲੇ ਵਕੀਲ ਬਣ ਗਏ ਹਨ ਜਿਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੇ ਸੁਪਰੀਮ ਕੋਰਟ ਦਿੱਲੀ ਵਿੱਚ ਅਭਿਆਸ ਕਰਦੇ ਚਿਰਾਂਸ਼ੂ ਰਤਨ ਲੁਧਿਆਣਾ ਦੇ ਬੁੱਢਾ ਦਰਿਆ ਕੇਸ ਵਰਗੇ ਉੱਚ ਪ੍ਰੋਫਾਈਲ ਮਾਮਲਿਆਂ ’ਤੇ ਵਕਾਲਤ ਕਰ ਰਹੇ ਹਨ। ਕੋ-ਆਪਟ ਮੈਂਬਰ ਵਜੋਂ ਚਿਰਾਂਸ਼ੂ ਰਤਨ ਨੂੰ ਵੱਡੀਆਂ ਸੇਵਾਵਾਂ ਸੌਂਪੀਆਂ ਗਈਆਂ ਹਨ। ਇਸ ਮੌਕੇ ਚਿਰਾਂਸ਼ੂ ਰਤਨ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।
Advertisement
Advertisement