ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਿਤਕਾਰਾ ਯੂਨੀਵਰਸਿਟੀ ਤੇ ਵਿਪਰੋ ਵਿਚਾਲੇ ਸਮਝੌਤਾ

06:20 AM Jun 28, 2024 IST
ਚਿਤਕਾਰਾ ’ਵਰਸਿਟੀ ਤੇ ਵਿਪਰੋ ਦੇ ਨੁਮਾਇੰਦੇ ਸਮਝੌਤੇ ਦੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕਰਦੇ ਹੋਏ। -ਫੋਟੋ: ਚਿੱਲਾ

ਬਨੂੜ:

Advertisement

ਚਿਤਕਾਰਾ ਯੂਨੀਵਰਸਿਟੀ ਨੇ ਅੱਜ ਦੇਸ਼ ਦੀ ਪ੍ਰਮੁੱਖ ਟੈਕਨੋਲੋਜੀ ਸੇਵਾਵਾਂ ਅਤੇ ਸਲਾਹਕਾਰ ਕੰਪਨੀ ਵਿਪਰੋ ਲਿਮਿਟਡ ਦੇ ਨਾਲ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਤਹਿਤ ਵਿਪਰੋ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ। ਇਸ ਕੇਂਦਰ ਦਾ ਉਦੇਸ਼ ਵਿਸ਼ੇਸ਼ ਉਦਯੋਗਿਕ ਸਿਖਲਾਈ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣਾ ਹੈ ਤਾਂ ਜੋ ਉਹ ਉਦਯੋਗਾਂ ਵਿੱਚ ਭਵਿੱਖ ’ਚ ਰੁਜ਼ਗਾਰ ਦੇ ਮੌਕਿਆਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਸਮਝੌਤੇ ’ਤੇ ਦਸਤਖ਼ਤ ਕਰਨ ਮੌਕੇ ਵਿਪਰੋ ਲਿਮਿਟਡ ਵੱਲੋਂ ਸੀਓਓ ਸੰਜੀਵ ਜੈਨ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਬਿਜ਼ਨਸ ਹੈੱਡ, ਡਿਜੀਟਲ ਆਪਰੇਸ਼ਨਜ਼ ਤੇ ਪਲੈਟਫਾਰਮ ਜਸਜੀਤ ਕੰਗ ਅਤੇ ਨੈਕਸਟ ਜਨਰਲ ਟੈਲੇਂਟ ਹਾਇਰਿੰਗ ਦੇ ਜਨਰਲ ਮੈਨਜਰ ਸੰਦੇਸ਼ ਕੁਮਾਰ ਹਾਜ਼ਰ ਸਨ। ਚਿਤਕਾਰਾ ਵੱਲੋਂ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ ਅਤੇ ਇਸ ਸਾਂਝੇਦਾਰੀ ਨੂੰ ਵਿਦਿਆਰਥੀਆਂ ਲਈ ਬੇਹੱਦ ਅਹਿਮ ਦੱਸਿਆ। ਵਿਪਰੋ ਦੇ ਅਧਿਕਾਰੀਆਂ ਨੇ ਸਮਝੌਤੇ ਅਧੀਨ ਕਰਵਾਈ ਜਾਣ ਵਾਲੀ ਪੜ੍ਹਾਈ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ

Advertisement
Advertisement
Advertisement