ਚਾਹ ਪਕੌੜਿਆਂ ਦਾ ਲੰਗਰ ਲਗਾਇਆ
ਅਮਲੋਹ: ਨਵੇਂ ਸਾਲ ਦੀ ਆਮਦ ਮੌਕੇ ਨਗਰ ਖੇੜ੍ਹੇ ਦੀ ਖੁਸ਼ੀ ਲਈ ਸਮਾਜ ਸੇਵੀ ਅਤੇ ਗਊਸ਼ਾਲਾ ਅਤੇ ਗਊ ਸੇਵਾ ਸਮਿਤੀ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਬਿਕਰਮ ਸ਼ਰਮਾ, ਗੌਤਮ ਸ਼ਰਮਾ, ਸਕਸ਼ਮ ਸ਼ਰਮਾ ਅਤੇ ਤੇਜਿਸ਼ ਸਰਮਾ ਵਲੋਂ ਅੰਨੀਆਂ ਰੋਡ ਅਮਲੋਹ ਉਪਰ ਮਿੱਠੇ ਚਾਵਲ, ਪਕੌੜ੍ਹੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਰਾਹਗੀਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਭਾਜਪਾ ਆਗੂ ਪੰਮੀ ਜਿੰਦਲ, ਰਾਕੇਸ਼ ਬੱਬਲੀ, ਆਮ ਆਦਮੀ ਪਾਰਟੀ ਦੇ ਆਗੂ ਮੋਨੀ ਪੰਡਤ, ਕੁਲਦੀਪ ਦੀਪਾ, ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਸੰਗਮੇਸ਼ਵਰ ਗਊਸਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਤੇ ਜਨਰਲ ਸਕੱਤਰ ਮਾਸਟਰ ਰਾਜੇਸ਼ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ: ਜੀਟੀ ਰੋਡ ਬਾੜਾ ਸਰਹਿੰਦ ਵਿਖੇ ਨੌਜਵਾਨਾਂ ਵੱਲੋਂ ਮਨਜੀਤ ਸਿੰਘ ਢੀਂਡਸਾ, ਗੁਰਵਿੰਦਰ ਸਿੰਘ ਲਾਲਾ, ਮਨਪ੍ਰੀਤ ਸਿੰਘ ਸੋਨੀ, ਕਮਲਜੀਤ ਸਿੰਘ ਸਰਪੰਚ, ਭੁਪਿੰਦਰ ਸਿੰਘ ਘੁੰਮਣ ਦੀ ਅਗਵਾਈ ਵਿੱਚ ਸਬਜ਼ੀ ਅਤੇ ਰੋਟੀ ਦਾ ਲੰਗਰ ਲਗਾਇਆ ਗਿਆ। ਗੁਰਵਿੰਦਰ ਸਿੰਘ ਲਾਲਾ ਨੇ ਦੱਸਿਆ ਕਿ ਹਰ ਸਾਲ ਨਵੇਂ ਸਾਲ ਦੀ ਆਮਦ ’ਤੇ ਲੰਗਰ ਲਗਾਇਆ ਜਾਂਦਾ ਹੈ। -ਨਿੱਜੀ ਪੱਤਰ ਪ੍ਰੇਰਕ