ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਰ ਮੁਲਜ਼ਮ ਕਿਲੋ ਹੈਰੋਇਨ ਸਣੇ ਕਾਬੂ

07:36 AM Jan 01, 2025 IST

ਪੱਤਰ ਪ੍ਰੇਰਕ
ਜਲੰਧਰ, 31 ਦਸੰਬਰ
ਕਮਿਸ਼ਨਰੇਟ ਪੁਲੀਸ ਨੇ ਕਿਲੋ ਹੈਰੋਇਨ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੀ ਟੀਮ ਨੇ ਫੋਕਲ ਪੁਆਇੰਟ ਨੇੜਿਉਂ ਕਰਨ ਉਰਫ਼ ਕਾਨਾ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੇ ਕਬੂਲਨਾਮੇ ਮਗਰੋਂ ਉਸ ਦੇ ਤਿੰਨ ਸਾਥੀਆਂ ਪ੍ਰੇਮ ਸਿੰਘ ਲੁਧਿਆਣਾ, ਰੋਹਿਤ ਉਰਫ ਵਿੱਕੀ ਗੁਰਦਾਸਪੁਰ ਅਤੇ ਜੋਬਨਪ੍ਰੀਤ ਸਿੰਘ ਉਰਫ ਜਗਦੀਪ ਸਿੰਘ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ 900 ਗ੍ਰਾਮ ਹੋਰ ਹੈਰੋਇਨ ਅਤੇ ਵਰਨਾ ਕਾਰ ਬਰਾਮਦ ਹੋਈ। ਪੁਲੀਸ ਨੇ ਕੇਸ ਦਰਜ ਕਰ ਕੇ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸੇ ਦੌਰਾਨ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਦੋ ਲੋੜੀਂਦੇ ਸ਼ੱਕੀਆਂ ਜਸਵੀਰ ਕੌਰ ਤੇ ਪਰਵੀਨ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਕੇ 100 ਗ੍ਰਾਮ ਹੈਰੋਇਨ ਅਤੇ ਚਿੱਟੀ ਆਈ-20 ਕਾਰ ਬਰਾਮਦ ਕੀਤੀ।

Advertisement

Advertisement