ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਸਾਮਾਨ ਤੇ ਨਗਦੀ ਚੋਰੀ
06:50 AM Jan 03, 2025 IST
ਪੱਤਰ ਪ੍ਰੇਰਕਲੰਬੀ, 2 ਜਨਵਰੀ
Advertisement
ਮੰਡੀ ਕਿੱਲਿਆਂਵਾਲੀ ਵਿੱਚ ਬੀਤੀ ਰਾਤ ਚੋਰ ਗਿਰੋਹ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਵਾਰਦਾਤਾਂ ਵਿੱਚ ਹਜ਼ਾਰਾਂ ਰੁਪਏ ਦਾ ਸਾਮਾਨ ਤੇ ਕਰੀਬ 34 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋਈ ਹੈ। ਇਹ ਦੁਕਾਨਾਂ ਕੌਮੀ ਸ਼ਾਹ ਮਾਰਗ-9 'ਤੇ ਬੱਸ ਅੱਡਾ ਮੰਡੀ ਕਿੱਲਿਆਂਵਾਲੀ ਦੇ ਮੂਹਰਲੇ ਮੁੱਖ ਬਾਜ਼ਾਰ ਵਿੱਚ ਸਥਿਤ ਹਨ। ਚੋਰਾਂ ਨੇ ਅਨੇਜਾ ਸਵੀਟਸ, ਨਿਊ ਬਾਲਾ ਜੀ ਟੈਲੀਕਾਮ, ਬਾਬਾ ਕਰਿਆਣਾ ਸਟੋਰ ਅਤੇ ਗਰਗ ਕਰਿਆਣਾ ਸਟੋਰ ਨੂੰ ਨਿਸ਼ਾਨਾ ਬਣਾਇਆ। ਵਾਰਦਾਤ ਨੂੰ ਰਾਤ ਕਰੀਬ ਡੇਢ ਤੋਂ ਢਾਈ ਵਜੇ ਤੱਕ ਅੰਜਾਮ ਦਿੱਤਾ ਗਿਆ। ਹਾਲਾਂਕਿ ਸਰਹੱਦੀ ਕਸਬੇ ਵਿੱਚ ਪੰਜਾਬ ਪੁਲੀਸ ਦੀ ਬਕਾਇਦਾ ਰਾਤ ਨੂੰ ਗਸ਼ਤ ਹੁੰਦੀ ਹੈ। ਥਾਣਾ ਕਿੱਲਿਆਂਵਾਲੀ (ਆਰਜ਼ੀ) ਦੇ ਕਾਰਜਕਾਰੀ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਚੋਰੀ ਦੀ ਘਟਨਾ ਬਾਰੇ ਮੌਖਿਕ ਸੂਚਨਾ ਆਈ ਸੀ। ਪੁਲੀਸ ਅਮਲੇ ਨੇ ਮੌਕੇ 'ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ। ਪੀੜਤ ਦੁਕਾਨਦਾਰਾਂ ਵੱਲੋਂ ਲਿਖਤੀ ਸ਼ਿਕਾਇਤ ਆਉਣ 'ਤੇ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
Advertisement
Advertisement