ਚਾਦਰ ’ਚ ਪੈਰ ਫਸ ਕੇ ਡਿੱਗਣ ਕਾਰਨ ਮੌਤ
05:29 AM Apr 14, 2025 IST
ਪੱਤਰ ਪ੍ਰੇਰਕ
ਸਮਾਣਾ, 13 ਅਪਰੈਲ
ਇੱਥੇ ਚਾਦਰ ਵਿੱਚ ਪੈਰ ਫਸ ਕੇ ਡਿੱਗੇ ਵਿਅਕਤੀ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ (56) ਵਾਸੀ ਪਿੰਡ ਬਾਦਸ਼ਾਹਪੁਰ ਕਾਲੇਕੀ ਦੇ ਪੁੱਤਰ ਸੁਖਬੀਰ ਸਿੰਘ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਪਿਤਾ 12 ਅਪਰੈਲ ਦੀ ਰਾਤ 9 ਵਜੇ ਬੈੱਡ ’ਤੇ ਸੌਂ ਰਿਹਾ ਸੀ। ਇਸ ਦੌਰਾਨ ਉਸ ਦਾ ਪਿਤਾ ਬਾਥਰੂਮ ਜਾਣ ਲਈ ਉਠਣ ਲੱਗਾ ਤਾਂ ਬਿਸਤਰ ਦੀ ਚਾਦਰ ’ਚ ਉਸ ਦੇ ਪੈਰ ਫਸ ਗਏ, ਜਿਸ ਕਾਰਨ ਉਹ ਫਰਸ਼ ’ਤੇ ਡਿੱਗ ਗਿਆ। ਡਿੱਗਣ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਮੌਕੇ ’ਤੇ ਮੌਤ ਹੋ ਗਈ ਹੈ।
Advertisement
Advertisement