ਚਲਾਨ ਕੱਟ ਰਹੇ ਦੋ ਪੁਲੀਸ ਮੁਲਾਜ਼ਮਾਂ ਨੂੰ ਕਾਰ ਨੇ ਟੱਕਰ ਮਾਰੀ
05:05 AM Jun 09, 2025 IST
ਫਰੀਦਾਬਾਦ (ਪੱਤਰ ਪ੍ਰੇਰਕ): ਅੱਜ ਸਵੇਰੇ ਮਹਿਲਾ ਡਰਾਈਵਰ ਨੇ ਐਕਸਪ੍ਰੈੱਸਵੇਅ ’ਤੇ ਦੋ ਪੁਲੀਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਔਰਤ ਦੇ ਤਿੰਨ ਦੋਸਤ ਵੀ ਉਸ ਨਾਲ ਕਾਰ ਵਿੱਚ ਮੌਜੂਦ ਸਨ। ਫਰੀਦਾਬਾਦ ਸੈਕਟਰ 8 ਕੋਲ ਦਿੱਲੀ ਮੁੰਬਈ ਐਕਸਪ੍ਰੈੱਸਵੇਅ ਦੇ ਨੇੜੇ, ਤੇਜ਼ ਰਫ਼ਤਾਰ ਨਾਲ ਆ ਰਹੀ ਸਕਾਰਪੀਓ ਨੇ ਐਕਸਪ੍ਰੈੱਸਵੇਅ ’ਤੇ ਤੇਜ਼ ਰਫ਼ਤਾਰ ਨਾਲ ਚਲਾਨ ਕੱਟ ਰਹੇ ਦੋ ਪੁਲੀਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਇੱਕ ਪੁਲੀਸ ਮੁਲਾਜ਼ਮ ਪੁਲ ਤੋਂ ਹੇਠਾਂ ਡਿੱਗ ਪਿਆ। ਦੋਵੇਂ ਜ਼ਖਮੀ ਹੋ ਗਏ ਹਨ। ਕਾਲੇ ਰੰਗ ਦੀ ਇਹ ਕਾਰ ਸੜਕ ਕਿਨਾਰੇ ਬਣੀ ਰੋਕ ਨਾਲ ਟਕਰਾ ਕੇ ਖੜ੍ਹੀ ਹੋ ਗਈ ਅਤੇ ਉਸ ਦਾ ਟਾਇਰ ਫਟ ਗਿਆ। ਪੁਲੀਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰਕੇ ਉਥੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਇੱਕ ਹੋਰ ਘਟਨਾ ਵਿੱਚ ਬੀਤੀ ਸ਼ਾਮ ਮਿਤਰੋਲ ਵਾਸੀ ਇਕ ਐੱਲਐੱਲਬੀ ਦਾ ਵਿਦਿਆਰਥੀ ਸੜਕ ਦੁਰਘਟਨਾ ਵਿੱਚ ਮਾਰਿਆ ਗਿਆ। ਉਸ ਦੀ ਪਛਾਣ ਰਾਹੁਲ ਵਜੋਂ ਹੋਈ ਹੈ।
Advertisement
Advertisement