ਘੋਲੂ ਮਾਜਰਾ ਵਿੱਚ ਛਬੀਲ ਲਾਈ
05:58 AM Jun 19, 2025 IST
ਲਾਲੜੂ: ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਪਿੰਡ ਘੋਲੂਮਾਜਰਾ ਵਿੱਚ ਸਮਾਜ ਸੇਵੀਆਂ ਨੇ ਠੰਢੇ ਤੇ ਮਿੱਠੇ ਜਲ ਦੀ ਛਬੀਲ ਲਾਈ। ਇਸ ਮੌਕੇ ਅਸ਼ੋਕ ਸ਼ਰਮਾ, ਰਾਮਨਿਵਾਸ, ਗੁਰਵਿੰਦਰ ਸਿੰਘ, ਅਨਮੋਲ ਸ਼ਰਮਾ, ਗੋਪਾਲ ਸ਼ਰਮਾ ਅਤੇ ਸਾਗਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਕਿਹਾ ਕਿ ਸੇਵਾ ਹੀ ਸੱਚਾ ਧਰਮ ਹੈ। ਪਿੰਡ ਵਾਸੀਆਂ ਨੇ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੇਵਾ ਭਾਵਨਾ ਨਾਲ ਭਰਪੂਰ ਕੋਸ਼ਿਸ਼ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰੇਗੀ। -ਪੱਤਰ ਪ੍ਰੇਰਕ
Advertisement
Advertisement