ਘਰ ਬੁਲਾ ਕੇ ਫਾਇਰਿੰਗ; ਤਿੰਨ ਖਿਲਾਫ਼ ਕੇਸ ਦਰਜ
05:59 AM Jun 13, 2025 IST
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 12 ਜੂਨ
ਪੰਚਾਇਤੀ ਚੋਣਾਂ ਦੌਰਾਨ ਹੋਏ ਗਿਲੇ ਸ਼ਿਕਵੇ ਦੂਰ ਕਰਨ ਲਈ ਰੱਖੀ ਮੀਟਿੰਗ ਦੌਰਾਨ ਫ਼ਾਇਰ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪਵਿੱਤਰ ਸਿੰਘ ਵਾਸੀ ਪੱਤੀ ਖਿਜਰਪੁਰ ਲੱਖਣ ਕਲਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦਾ ਬਹਾਨਾ ਲਗਾ ਕੇ ਉਕਤ ਵਿਅਕਤੀਆਂ ਨੇ ਉਸ ਨੂੰ ਘਰ ਬੁਲਾ ਲਿਆ, ਜਿਥੇ ਉਨ੍ਹਾਂ ਆਪਣੇ ਰਿਵਾਲਵਰ ਦਾ ਬੱਟ ਉਸ ਦੇ ਸਿਰ ’ਚ ਮਾਰਿਆ ਤੇ ਫਾਇਰ ਕੀਤਾ ਜੋ ਉਸਦੇ ਡੋਲੇ ’ਤੇ ਲੱਗਾ। ਪੁਲੀਸ ਨੇ ਬਾਬਾ ਇੰਦਪਰਾਲ ਸਿੰਘ, ਸਤਨਾਮ ਸਿੰਘ ਤੇ ਰਘਬੀਰ ਸਿੰਘ ਵਾਸੀ ਲੱਖਣ ਕਲਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਫੱਤੂਢੀਂਗਾ ਪੁਲੀਸ ਨੇ ਕੁੱਟਮਾਰ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਦਵਿੰਦਰ ਸਿੰਘ ਵਾਸੀ ਮੁੰਡੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਗੁਰਮੇਲ ਸਿੰਘ, ਜਸਕਰਨ ਸਿੰਘ, ਤਲਜਿੰਦਰ ਸਿੰਘ ਤਿੰਨੋਂ ਵਾਸੀ ਬੂਹ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement