ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ’ਚੋਂ ਦਿਨ-ਦਿਹਾੜੇ ਪੌਣੇ ਦੋ ਲੱਖ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ

12:35 PM May 09, 2023 IST

ਗੁਰਨਾਮ ਸਿੰਘ ਚੌਹਾਨ

Advertisement

ਪਾਤੜਾਂ, 8 ਮਈ

ਪਿੰਡ ਕਰਤਾਰਪੁਰ ਦੇ ਇਕ ਘਰ ‘ਚੋਂ ਦਿਨ ਦਿਹਾੜੇ ਚੋਰ ਸੋਨੇ, ਚਾਂਦੀ ਦੇ ਗਹਿਣਿਆਂ ਸਮੇਤ ਨਗਦੀ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ ਹਨ। ਮੌਕੇ ਪਹੁੰਚੀ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਪਰਿਵਾਰਕ ਮੈਂਬਰਾਂ ਪਰਮਿੰਦਰ ਸਿੰਘ ਤੇ ਉਸ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਹ ਸਵੇਰੇ 10 ਵਜੇ ਦੇ ਕਰੀਬ ਦਵਾਈ ਲੈਣ ਲਈ ਗਏ ਸੀ ਤਾਂ 2 ਘੰਟੇ ਬਾਅਦ ਕਰੀਬ 12 ਵਜੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਬੂਹਿਆਂ ਦੇ ਜਿੰਦਰੇ ਤੇ ਅਲਮਾਰੀਆਂ ਤੇ ਲਾਕਰ, ਪੇਟੀਆਂ ਦੇ ਜਿੰਦਰੇ ਟੁੱਟੇ ਹੋਏ ਸੀ ਤੇ ਘਰ ਦੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਹੈ ਕਿ ਅਲਮਾਰੀਆਂ ਦੇ ਲਾਕਰਾਂ ਵਿਚੋਂ ਚੋਰ 8 ਤੋਲੇ ਸੋਨੇ ਦੇ ਅਤੇ 35 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ 1 ਲੱਖ 70 ਹਜ਼ਾਰ ਰੁਪਏ ਦਸਤਖਤ ਕੀਤੀ ਹੋਈ ਇੱਕ ਚੈੱਕ ਬੁੱਕ, ਟਰੈਕਟਰ ਦੀ ਆਰ ਸੀ ਆਦਿ ਚੋਰ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ 2 ਘੰਟਿਆਂ ਲਈ ਘਰੋਂ ਬਾਹਰ ਗਏ ਸੀ ਤਾਂ ਬੇਖੌਫ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਪਿੰਡ ਦੇ ਵਿਚਕਾਰੋਂ ਉਨ੍ਹਾਂ ਦਾ ਘਰ ਲੁੱਟਿਆ ਲਿਆ ਹੈ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਚੋਰ ਪਹਿਲਾਂ ਤੋਂ ਹੀ ਰੇਕੀ ਕਰ ਰਹੇ ਸੀ। ਥਾਣਾ ਮੁਖੀ ਸ਼ੁਤਰਾਣਾ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਪੁਲੀਸ ਚੋਰਾਂ ਦੇ ਕਾਫੀ ਨੇੜੇ ਪਹੁੰਚ ਗਈ ਹੈ, ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement