ਘਰ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ’ਚ ਆ ਕੇ ਮੌਤ
05:59 AM Jun 15, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 14 ਜੂਨ
ਇਲਾਕੇ ਦੇ ਪਿੰਡ ਕੈਰੋਂ ਦੇ ਇਕ ਵਾਸੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ (32) ਵਜੋਂ ਕੀਤੀ ਗਈ ਹੈ| ਉਹ ਉਪਰੋਂ ਲੰਘਦੀਆਂ ਬਿਜਲੀ ਦੀਆਂ ਲੰਘਦੀਆਂ ਨੀਵੀਆਂ ਤਾਰਾਂ ਨਾਲ ਛੂਹ ਗਿਆ, ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਕਿਹਾ ਕਿ ਉਹ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਬੀਤੇ ਸਮੇਂ ਤੋਂ ਤਾਰਾਂ ਨੂੰ ਉੱਪਰ ਚੁੱਕਣ ਦੀਆਂ ਬੇਨਤੀਆਂ ਕਰਦੇ ਆ ਰਹੇ ਸਨ ਪਰ ਅਦਾਰੇ ਦੇ ਮੁਲਾਜ਼ਮ ਇਸ ਕੰਮ ਲਈ ਪੈਸਿਆਂ ਦੀ ਮੰਗ ਕਰਦੇ ਸਨ, ਜਿਸ ਤੋਂ ਪਰਿਵਾਰ ਅਸਮਰਥ ਸੀ। ਇਸ ਸਬੰਧੀ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਬੀ ਐਨ ਐੱਸ ਐੱਸ ਦੀ ਦਫ਼ਾ 194 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ। ਪਾਵਰਕੌਮ ਦੇ ਡਿਪਟੀ ਚੀਫ਼ ਇੰਜੀਨੀਅਰ ਮੋਹਤਮ ਸਿੰਘ ਨੇ ਪਰਿਵਾਰ ਨੂੰ ਮਾਮਲੇ ਦੀ ਜਾਂਚ ਕਰਵਾਏ ਜਾਣ ਦੇ ਯਕੀਨ ਦਿੱਤਾ ਹੈ।
Advertisement
Advertisement