ਘਰਾਚੋਂ ਸਕੂਲ ਦਾ ਨਤੀਜਾ ਸ਼ਾਨਦਾਰ
05:25 AM May 19, 2025 IST
ਭਵਾਨੀਗੜ੍ਹ: ਇੱਥੋਂ ਨੇੜਲੇ ਪਿੰਡ ਘਰਾਚੋਂ ਦੇ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ ਸ਼੍ਰੇਣੀ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਘੁਮਾਣ, ਸਕੱਤਰ ਜਸਵੰਤ ਸਿੰਘ ਅਤੇ ਵਾਈਸ ਚੇਅਰਮੈਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਬੋਰਡ ਵੱਲੋਂ ਲਈਆਂ ਗਈਆਂ ਦਸਵੀਂ ਦੀਆਂ ਪ੍ਰੀਖਿਆਵਾਂ ਵਿੱਚ ਇਸ ਸਕੂਲ ਦੀ ਵਿਦਿਆਰਥਣ ਸਮਨਦੀਪ ਕੌਰ ਨੇ 95.07 ਫੀਸਦੀ, ਜਸਮੀਨ ਕੌਰ ਪੁੱਤਰੀ ਨੇ 93.85 ਫੀਸਦੀ, ਜਸਕਰਨਪ੍ਰੀਤ ਸਿੰਘ ਨੇ 93.23 ਫੀਸਦੀ, ਬਬਲਪ੍ਰੀਤ ਕੌਰ ਨੇ 92.92 ਫੀਸਦੀ, ਨਵਰੀਤ ਕੌਰ ਨੇ 91.84 ਫੀਸਦੀ, ਹਰਮਨਜੋਤ ਸਿੰਘ ਨੇ 91.84 ਫੀਸਦੀ, ਪ੍ਰਭਜੋਤ ਸਿੰਘ ਨੇ 91.53 ਫੀਸਦੀ, ਲੋਕੇਸ਼ ਨੇ 91.15 ਫੀਸਦੀ ਅੰਕ ਹਾਸਲ ਕੀਤੇ ਹਨ। ਸਕੂਲ ਪ੍ਰਿੰਸੀਪਲ ਉਰਮਿਲਾ ਸ਼ਰਮਾ ਨੇ ਮੋਹਰੀ ਰਹੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਹੌਸਲਾ ਅਫ਼ਜ਼ਾਈ ਕੀਤੀ। -ਪੱਤਰ ਪ੍ਰੇਰਕ
Advertisement
Advertisement