ਘਨੌਰੀ ਕਲਾਂ ’ਚ ਸਰਕਾਰੀ ਬੱਸ ਨਾ ਰੋਕਣ ’ਤੇ ਸਵਾਰੀਆਂ ਪ੍ਰੇਸ਼ਾਨ
05:20 AM Jul 04, 2025 IST
ਪੱਤਰ ਪ੍ਰੇਰਕ
Advertisement
ਸ਼ੇਰਪੁਰ, 3 ਜੁਲਾਈ
ਸ਼ੇਰਪੁਰ ਤੋਂ ਧੂਰੀ ਪੀਆਰਟੀਸੀ ਸੰਗਰੂਰ ਡੀਪੂ ਦੀ ਬੱਸ ਜੋ ਸਵੇਰੇ ਤਕਰੀਬਨ 8.30 ਵਜੇ ਘਨੌਰੀ ਕਲਾਂ ਪਹੁੰਚਦੀ ਹੈ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੀਡੀਪੀਓ ਦਫ਼ਤਰ ਵਾਲੇ ਬੱਸ ਅੱਡੇ ’ਤੇ ਨਾ ਰੋਕਣ ਕਾਰਨ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਘਨੌਰੀ ਕਲਾਂ ਦੇ ਹੰਸ ਰਾਜ ਸ਼ਰਮਾ ਨੇ ਐੱਸਡੀਐੱਮ ਧੂਰੀ ਰਿਸ਼ਵ ਜਿੰਦਲ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਅੰਦਰ ਸਰਕਾਰੀ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਆਪਣੇ ਸ਼ਿਕਾਇਤ ਪੱਤਰ ’ਚ ਜਾਂਚ ਦੀ ਮੰਗ ਕੀਤੀ। ਐੱਸਡੀਐੱਮ ਧੂਰੀ ਰਿਸ਼ਵ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਸ਼ਿਕਾਇਤਕਰਤਾ ਨੂੰ ਲਿਖਤੀ ਸ਼ਿਕਾਇਤ ਕਰਨ ਲਈ ਕਿਹਾ ਸੀ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Advertisement
Advertisement