ਗੱਡੀ ਵਿੱਚੋਂ ਇਨਵਰਟਰ ਤੇ ਬੈਟਰੇ ਚੋਰੀ
ਲੁਧਿਆਣਾ, 5 ਜਨਵਰੀ
ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਇੱਕ ਖੜ੍ਹੀ ਗੱਡੀ ਵਿੱਚੋਂ ਸਾਮਾਨ ਤੋਂ ਇਲਾਵਾ ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ ਹਨ। ਥਾਣਾ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਗੀਤਾ ਨਗਰ, ਟਿੱਬਾ ਰੋਡ ਵਾਸੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਵੀ-ਗਾਰਡ ਇੰਡਸਟਰੀਜ਼ ਪਿੰਡ ਟੇਪਲਾ ਨੇੜੇ ਸ਼ੰਭੂ ਪਟਿਆਲਾ ਤੋਂ ਆਪਣੀ ਗੱਡੀ ਟਾਟਾ 407 ਵਿੱਚ ਇਲੈਕਟਰੀਕਲ ਸਾਮਾਨ ਇਨਵਰਟਰ ਤੇ ਬੈਟਰੈ ਲੋਡ ਕਰਕੇ ਗੱਡੀ ਗਲੀ ਨੰਬਰ 5, ਮੁਹੱਲਾ ਗੀਤਾ ਨਗਰ ਗਿਆ ਸੀ, ਜਿਥੇ ਉਸ ਨੇ ਆਪਣੀ ਗੱਡੀ ਖੜ੍ਹੀ ਕੀਤੀ ਸੀ ਜਦੋ ਉਹ ਸਵੇਰੇ ਗੱਡੀ ਵੱਲ ਗਿਆ ਤਾਂ ਤਰਪਾਲ ਦਾ ਰੱਸਾ ਖੁੱਲ੍ਹਿਆ ਹੋਇਆ ਸੀ ਅਤੇ ਗੱਡੀ ਵਿੱਚੋਂ ਕੁੱਝ ਇਨਵਰਟਰ ਗਾਇਬ ਸਨ।
ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਹਰਜਾਪ ਨਗਰ, ਮੁੰਡੀਆਂ ਕਲਾਂ ਵਾਸੀ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਉਵਰਸੀਜ਼ ਐਜੂਕੇਸ਼ਨ ਇਮੀਗ੍ਰੇਸ਼ਨ ਨੇੜੇ ਪਾਸਪੋਰਟ ਦਫ਼ਤਰ ਦੇ ਬਾਹਰ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਗੁਰੂ ਗੋਬਿੰਦ ਸਿੰਘ ਨਗਰ ਬਰੇਟਾ ਰੋਡ ਸ਼ਿਮਲਾਪੁਰੀ ਵਾਸੀਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣਾ ਐਕਟਿਵਾ ਸਕੂਟਰ ਘਰ ਦੇ ਬਾਹਰ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਸ ਦਾ ਐਕਟਿਵਾ ਸਰਬਜੀਤ ਸਿੰਘ ਵਾਸੀ ਕ੍ਰਿਸ਼ਨਾ ਕਲੋਨੀ ਬਟਾਲਾ ਅਤੇ ਪਰਮਿੰਦਰ ਸਿੰਘ ਵਾਸੀ ਗੋਬਿੰਦ ਨਗਰ ਸ਼ਿਮਲਾਪੁਰੀ ਨੇ ਚੋਰੀ ਕੀਤੀ ਹੈ।