ਗੱਡੀ ਖੋਹਣ ਦੇ ਮਾਮਲੇ ’ਚ ਇਕ ਕਾਬੂ
05:20 AM Dec 01, 2024 IST
ਪੱਤਰ ਪ੍ਰੇਰਕ
ਏਲਨਾਬਾਦ, 30 ਨਵੰਬਰ
ਸੀਆਈਏ ਸਿਰਸਾ ਅਤੇ ਏਲਨਾਬਾਦ ਪੁਲੀਸ ਦੀ ਟੀਮ ਨੇ ਕੱਲ੍ਹ ਪਿੰਡ ਪੋਹੜਕਾ ਨੇੜੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਪਿਕਅਪ ਗੱਡੀ ਖੋਹੇ ਜਾਣ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਸੀਆਈਏ ਸਿਰਸਾ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਸੁਖਵੀਰ ਸਿੰਘ ਵਾਸੀ ਚਾਈਆ ਨੇ ਏਲਨਾਬਾਦ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਗੱਡੀ ਦਾ ਡਰਾਈਵਰ ਸੁਰੇਸ਼ ਕੁਮਾਰ ਜਦੋਂ ਸ਼ਾਮ ਨੂੰ ਗੱਡੀ ਵਿੱਚ ਸਬਜ਼ੀ ਲੱਦ ਕੇ ਚਿਲਕਾਣੀ ਢਾਬ ਤੋਂ ਏਲਨਾਬਾਦ ਆ ਰਿਹਾ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਗੱਡੀ ਖੋਹ ਕੇ ਸਿਰਸਾ ਵੱਲ ਫਰਾਰ ਹੋ ਗਏ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਪਿੰਡ ਚਿਲਕਾਣੀ ਢਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਵਨ ਕੁਮਾਰ ਵਾਸੀ ਚਿਲਕਣੀ ਢਾਬ ਵਜੋਂ ਹੋਈ ਹੈ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਪਵਨ ਕੁਮਾਰ ਦੀ ਨਿਸ਼ਾਨਦੇਹੀ ’ਤੇ ਖੋਹੀ ਗਈ ਪਿਕਅਪ ਗੱਡੀ ਵੀ ਬਰਾਮਦ ਕਰ ਲਈ ਗਈ ਹੈ।
Advertisement
Advertisement