ਗ੍ਰੰਥੀ ਦੀ ਕੁੱਟਮਾਰ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
05:17 AM Apr 04, 2025 IST
ਨਿੱਜੀ ਪੱਤਰ ਪ੍ਰੇਰਕਤਪਾ ਮੰਡੀ, 3 ਅਪਰੈਲ
Advertisement
ਪਿੰਡ ਜੰਡਸਰ ਦੇ ਗੁਰਦੁਆਰੇ ਵਿੱਚ ਗ੍ਰੰਥੀ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਵਿਰੁੱਧ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਕੁੱਟਮਾਰ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਸਾਹਮਣੇ ਆਇਆ ਹੈ। ਤਪਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗ੍ਰੰਥੀ ਬਲਵਿੰਦਰ ਸਿੰਘ ਦੀ ਕੁੱਟਮਾਰ ਪਿੰਡ ਜੰਡਸਰ ਦੇ ਹਰਮੰਦਰ ਸਿੰਘ ਵੱਲੋਂ ਕੀਤੀ ਗਈ ਸੀ। ਗ੍ਰੰਥੀ ਵੱਲੋਂ ਆਪਣੇ ਭਤੀਜੇ ਜਸਪ੍ਰੀਤ ਸਿੰਘ ਨੂੰ ਗੋਦ ਲਿਆ ਹੋਇਆ ਹੈ, ਜਿਸ ਵੱਲੋਂ ਮੁਲਜ਼ਮ ਹਰਮੰਦਰ ਸਿੰਘ ਤੋਂ 2023 ਵਿੱਚ 40 ਹਜ਼ਾਰ ਰੁਪਏ ਉਧਾਰ ਲਏ ਸਨ। ਉਹ ਪੈਸੇ ਦੇਣ ਤੋਂ ਟਾਲਾ ਵੱਟ ਰਿਹਾ ਸੀ। ਬਲਵਿੰਦਰ ਨੇ ਪੈਸੇ ਵਾਪਸ ਕਰਨ ਦੀ ਜ਼ਿੰਮੇਵਾਰੀ ਲਈ ਸੀ ਅਤੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਮਾਰਚ ਦੀ ਉਸ ਨੇ ਕਿਸ਼ਤ ਨਹੀਂ ਦਿੱਤੀ ਸੀ। ਇਸ ਕਾਰਨ ਹਰਮੰਦਰ ਦਾ ਬਲਵਿੰਦਰ ਨਾਲ ਤਕਰਾਰ ਹੋ ਗਿਆ। ਪੁਲੀਸ ਨੇ ਬਲਵਿੰਦਰ ਦੇ ਬਿਆਨਾਂ ’ਤੇ ਹਰਮੰਦਰ ਖ਼ਿਲਾਫ਼ ਕਾਰਵਾਈ ਕੀਤੀ।
Advertisement
Advertisement