ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ
06:25 AM May 22, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਖੰਨਾ, 21 ਮਈ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਬਲਾਹੜੀ ਨੇ ਦੱਸਿਆ ਕਿ ਬੀਤੇ ਦਿਨ ਯੂਨੀਅਨ ਦਾ ਵਫ਼ਦ ਆਪਣੀਆਂ ਹੱਕੀਂ ਮੰਗਾਂ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਅਨੰਨਦਿਤਾ ਮਿੱਤਰਾ ਨੂੰ ਮਿਲਿਆ। ਉਨ੍ਹਾਂ ਸਿੱਖਿਆ ਸਕੱਤਰ ਨੂੰ ਦੱਸਿਆ ਕਿ 2018 ਦੇ ਨਿਯਮਾਂ ਵਿਚ ਸੋਧ ਕਾਰਨ ਲੈਕਚਰਾਰ ਕੇਡਰ ਦਾ ਬਹੁਤ ਨੁਕਸਾਨ ਹੋਇਆ ਹੈ, ਸੋਧੇ ਨਿਯਮਾਂ ਅਨੁਸਾਰ ਹਜ਼ਾਰਾਂ ਲੈਕਚਰਾਰ, ਵੋਕੇਸ਼ਨਲ ਲੈਕਚਰਾਰ ਅਤੇ ਹੈੱਡ ਮਾਸਟਰਾਂ ਦੇ ਹੱਕ ਖੋਹ ਲਏ ਗਏ, ਤਰੱਕੀਆਂ ਦਾ ਕੋਟਾਂ 75 ਤੋਂ 50 ਪ੍ਰਤੀਸ਼ਤ ਕਰ ਦਿੱਤਾ ਜਦੋਂ ਕਿ ਸਿੱਧੀ ਭਰਤੀ ਦਾ ਕੋਟਾ 25 ਤੋਂ 50 ਕੀਤਾ ਗਿਆ। ਨਤੀਜੇ ਵਜੋਂ 25-30 ਸਾਲ ਦਾ ਤਜ਼ਰਬਾ ਰੱਖਣ ਵਾਲੇ ਕਰਮਚਾਰੀ ਤਰੱਕੀਆਂ ਉਡੀਕਦੇ ਸੇਵਾ ਮੁਕਤ ਹੋ ਗਏ।
Advertisement
Advertisement