ਗੌਤਮ ਅਡਾਨੀ ਨੂੰ 10.41 ਕਰੋੜ ਰੁਪਏ ਤਨਖਾਹ ਮਿਲੀ
05:42 AM Jun 09, 2025 IST
ਨਵੀਂ ਦਿੱਲੀ, 8 ਜੂਨ
ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੂੰ 31 ਮਾਰਚ 2025 ਨੂੰ ਖਤਮ ਹੋਏ ਵਿੱਤੀ ਸਾਲ ’ਚ ਕੁੱਲ 10.41 ਕਰੋੜ ਰੁਪਏ ਤਨਖਾਹ ਮਿਲੀ ਹੈ। ਇਹ ਰਾਸ਼ੀ ਉਨ੍ਹਾਂ ਦੇ ਜ਼ਿਆਦਾਤਰ ਮੁਕਾਬਲੇਬਾਜ਼ਾਂ ਨਾਲੋਂ ਘੱਟ ਹੈ। ਰਿਪੋਰਟ ਤੋਂ ਪਤਾ ਲੱਗਾ ਹੈ ਕਿ ਅਡਾਨੀ (62) ਨੇ ਸਮੂਹ ਦੀਆਂ ਨੌਂ ਸੂਚੀਬੱਧ ਕੰਪਨੀਆਂ ’ਚੋਂ ਸਿਰਫ਼ ਦੋ ਤੋਂ ਤਨਖ਼ਾਹ ਲਈ ਹੈ। ਉਨ੍ਹਾਂ ਦੀ ਕੁੱਲ ਤਨਖਾਹ 2023-24 ’ਚ ਪ੍ਰਾਪਤ ਕੀਤੇ 9.26 ਕਰੋੜ ਰੁਪਏ ਮੁਕਾਬਲੇ 2024-25 ’ਚ 12 ਫੀਸਦ ਵੱਧ ਹੈ। ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਿਟਡ (ਏਈਐੱਲ) ਤੋਂ ਉਨ੍ਹਾਂ ਦੇ ਮਿਹਨਤਾਨੇ ’ਚ 2.26 ਕਰੋੜ ਰੁਪਏ ਦੀ ਤਨਖ਼ਾਹ ਤੇ 28 ਲੱਖ ਰੁਪਏ ਭੱਤੇ, ਸਹੂਲਤਾਂ ਤੇ ਹੋਰ ਲਾਭ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੌਮਿਕਸ ਜ਼ੋਨ (ਏਪੀਐੱਸਈਜ਼ੈੱਡ) ਤੋਂ 7.87 ਕਰੋੜ ਮਿਲੇ। ਇਸ ’ਚ 1.8 ਕਰੋੜ ਰੁਪਏ ਤਨਖ਼ਾਹ ਤੇ 6.07 ਕਰੋੜ ਰੁਪਏ ਕਮਿਸ਼ਨ ਵਜੋਂ ਮਿਲੇ ਹਨ। -ਪੀਟੀਆਈ
Advertisement
Advertisement