ਗੋਲੀ ਲੱਗਣ ਕਾਰਨ ਨੌਜਵਾਨ ਜ਼ਖ਼ਮੀ
03:32 AM Jun 10, 2025 IST
ਕਪੂਰਥਲਾ (ਜਸਬੀਰ ਸਿੰਘ ਚਾਨਾ): ਨਜ਼ਦੀਕੀ ਪਿੰਡ ਲੱਖਣ ਕਲਾਂ ਵਿੱਚ ਰੰਜ਼ਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਮਹਿਲਾ ਸਰਪੰਚ ਦੇ ਲੜਕੇ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਪਵਿੱਤਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਲੱਖਣ ਕਲਾਂ ਪੱਤੀ ਖ਼ਜਿਰਪੁਰ ਵਜੋਂ ਹੋਈ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਤਾ ਤਜਿੰਦਰ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਸ ਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਚੋਣਾਂ ਦੀ ਪੁਰਾਣੀ ਰੰਜ਼ਿਸ਼ ਕਾਰਨ ਉਸ ਨੂੰ ਧੋਖੇ ਨਾਲ ਅਕੈਡਮੀ ਵਿੱਚ ਸੱਦਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਉਸ ਦੀ ਬਾਂਹ ’ਚ ਵੱਜੀ। ਡੀਐੱਸਪੀ ਦੀਪਕਰਨ ਸਿੰਘ ਮੁਤਾਬਿਕ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement