ਗੋਲੀ ਚਲਾਉਣ ਵਾਲੇ ਖ਼ਿਲਾਫ਼ ਕੇਸ ਦਰਜ
05:06 AM Jun 09, 2025 IST
ਪੱਤਰ ਪ੍ਰੇਰਕ
Advertisement
ਸ਼ਾਹਕੋਟ, 8 ਜੂਨ
ਕਸਬਾ ਲੋਹੀਆਂ ਖਾਸ ਵਿਚ ਗੋਲੀ ਚਲਾ ਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਲੋਹੀਆਂ ਖਾਸ ਦੀ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਲੋਹੀਆਂ ਖਾਸ ਦੇ ਓਟ ਸੈਂਟਰ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਕੁਲਵੰਤ ਸਿੰਘ ਪੁੱਤਰ ਗੋਬਿੰਦ ਰਾਏ ਵਾਸੀ ਬਾੜਾ ਜਗੀਰ ਦਾ ਗੁਰਤੇਜ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਕੁਤਬੇਵਾਲ ਹਾਲ ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਨਾਲ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਿਆ ਸੀ। ਇਸ ਤੋਂ ਬਾਅਦ ਗੁਰਤੇਜ ਸਿੰਘ ਨੇ ਆਪਣੇ ਘਰੋਂ ਰਾਈਫਲ ਲਿਆ ਕੇ ਕੁਲਵੰਤ ਸਿੰਘ ’ਤੇ ਗੋਲੀ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਗੁਰਤੇਜ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 68 ਦੀ ਧਾਰਾ 109 ਬੀਐੱਨਐੱਸ ਅਤੇ 27-54-59 ਆਰਮਜ਼ ਐਕਟ ਦਰਜ ਕਰਕੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
Advertisement
Advertisement