ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਲੀਬੰਦੀ ਦੀ ਖੁਸ਼ੀ ਬਹੁਤਾ ਚਿਰ ਨਾ ਟਿਕੀ...

04:47 AM May 11, 2025 IST
featuredImage featuredImage
ਬਠਿੰਡਾ ਦੇ ਇੱਕ ਬਾਜ਼ਾਰ ’ਚ ਪਰਤੀ ਰੌਣਕ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ

Advertisement

ਬਠਿੰਡਾ, 10 ਮਈ
ਜਦੋਂ ਜੰਗਬੰਦੀ ਦੀ ਖ਼ਬਰ ਆਈ ਤਾਂ ਸਾਰਾ ਸ਼ਹਿਰ ਚਹਿਕ ਉਠਿਆ। ਗੌਰਤਲਬ ਹੈ ਕਿ ਸੂਬੇ ਦੀ ਸੁਰੱਖਿਆ ਪੱਖੋਂ ਅਹਿਮ ਸ਼ਹਿਰ ਬਠਿੰਡਾ ਦੇ ਲੋਕ ਜਿੱਥੇ ਕੱਲ੍ਹ ਤੱਕ ਚਿੰਤਾ ਵਿੱਚ ਡੁੱਬੇ ਹੋਏ ਸਨ, ਅੱਜ ਉੱਥੇ ਇੱਕ ਵਾਰ ਫੇਰ ਮੁਸਕਾਨਾਂ ਨੇ ਜਗ੍ਹਾ ਬਣਾਈ ਹੈ। ਹਾਲਾਂਕਿ ਦੇਸ਼ ਦੀਆਂ ਫ਼ੌਜਾਂ ਮੈਦਾਨ ਵਿੱਚ ਡਟੀਆਂ ਹੋਈਆਂ ਹਨ, ਪਰ ਗੋਲੀਬੰਦੀ ਦਾ ਐਲਾਨ ਹੋਣ ਤੋਂ ਬਾਅਦ ਬਠਿੰਡਾ ਵਾਸੀਆਂ ਦੇ ਚਿਹਰਿਆਂ ਉੱਤੇ ਕੁਝ ਸਕੂਨ ਜ਼ਰੂਰ ਝਲਕ ਰਿਹਾ ਸੀ। ਹਾਲਾਂਕਿ, ਰਾਤ ਸਮੇਂ ਮੁੜ ਜ਼ਿਲ੍ਹੇ ਵਿੱਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਬਲੈਕਆਉਟ ਲਾਗੂ ਕਰ ਦਿੱਤਾ ਗਿਆ। ਬਠਿੰਡਾ ਪ੍ਰਸ਼ਾਸਨ ਵੱਲੋਂ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਸਾਵਧਾਨੀ ਵਜੋਂ ਇਹ ਕਦਮ ਚੁੱਕਿਆ ਗਿਆ ਹੈ। ਗੌਰਤਲਬ ਹੈ ਕਿ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਨੇ ਬਠਿੰਡਾ ਨੂੰ ਵੀ ਨਹੀਂ ਬਖ਼ਸ਼ਿਆ ਸੀ। ਹਵਾਈ ਸਾਇਰਨਾਂ, ਸੁਰੱਖਿਆ ਅਲਰਟਾਂ ਅਤੇ ਪਾਬੰਦੀਆਂ ਨੇ ਡਰ ਪੈਦਾ ਕਰ ਦਿੱਤਾ ਸੀ। ਸਥਾਨਕ ਵਾਸੀ ਵਿਸ਼ਵਪ੍ਰੀਤ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ, ‘ਅਸੀਂ ਕੱਲ੍ਹ ਰਾਤ ਭਰ ਡਰੇ ਰਹੇ, ਪਰ ਜਦੋਂ ਹੁਣ ਜੰਗ ਖ਼ਤਮ ਹੋਣ ਤੇ ਬੱਚਿਆਂ ਦੀਆਂ ਹੱਸਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਲੱਗਾ ਜਿਵੇਂ ਜ਼ਿੰਦਗੀ ਮੁੜ ਪਰਤ ਆਈ ਹੋਵੇ।’ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ ਵਾਸੀਆਂ ਨੂੰ ਹੁਕਮਾਂ ਦੀ ਪਾਲਣਾ ਕਰਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤ ਪਾਲ ਸਿੰਘ ਨੇ ਵੀ ਅਮਨ ਦੀ ਇਸ ਲਹਿਰ ਦਾ ਸਵਾਗਤ ਕਰਦਿਆਂ ਕਿਹਾ, ‘ਸਾਂਝੀਆਂ ਗੱਲਾਂ ਨਾਲ ਜਦੋਂ ਦਿਲ ਮਿਲਦੇ ਹਨ ਤਾਂ ਸਰਹੱਦਾਂ ਵੀ ਨਰਮ ਪੈ ਜਾਂਦੀਆਂ ਹਨ।’

Advertisement
Advertisement