For the best experience, open
https://m.punjabitribuneonline.com
on your mobile browser.
Advertisement

ਗੋਲਡੀ ਬਰਾੜ ਦੇ ਨਾਮ ’ਤੇ ਫਿਰੌਤੀ ਮੰਗਣ ਵਾਲੇ ਖ਼ਿਲਾਫ਼ ਕੇਸ ਦਰਜ

04:21 AM Jan 15, 2025 IST
ਗੋਲਡੀ ਬਰਾੜ ਦੇ ਨਾਮ ’ਤੇ ਫਿਰੌਤੀ ਮੰਗਣ ਵਾਲੇ ਖ਼ਿਲਾਫ਼ ਕੇਸ ਦਰਜ
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੈਂਗਸਟਰ ਗੋਲਡੀ ਬਰਾੜ ਦੇ ਨਾਮ ’ਤੇ ਫਿਰੌਤੀ ਮੰਗਣ ਦੇ ਦੋਸ਼ ਤਹਿਤ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮੁਹੱਲਾ ਜਨਤਾ ਨਗਰ ਵਾਸੀ ਅੰਕਿਤ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਵੱਟਸਐੱਪ ਮੋਬਾਈਲ ਨੰਬਰ +601128858336 ਅਤੇ +601161112141 ਤੋਂ ਉਸ ਦੇ ਵੱਟਸਐੱਪ ਮੋਬਾਈਲ ਨੰਬਰ ’ਤੇ ਕੁਝ ਸਮੇਂ ਤੋਂ ਵੁਆਇਸ ਕਾਲ ਅਤੇ ਵਟਸਐਪ ਮੈਸੇਜ ਆ ਰਹੇ ਹਨ ਜਿਸ ਵਿੱਚ ਕਾਲਰ ਨੇ ਉਸ ਨੂੰ ਕਿਹਾ ਕਿ ਉਹ ਗੋਲਡੀ ਬਰਾੜ ਬੋਲਦਾ ਹੈ। ਇਸ ਤੋਂ ਬਾਅਦ ਉਸ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੇਣ ਲਈ ਕਿਹਾ। ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅੰਕਿਤ ਕੁਮਾਰ ਪਾਸੋਂ ਸਾਰਾ ਰਿਕਾਰਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhitribune

View all posts

Advertisement