ਗੋਗੀ ਬੇਗਮਪੁਰ ਪ੍ਰਧਾਨ ਅਤੇ ਅੰਮ੍ਰਿਤਪਾਲ ਨੰਗਲ ਸਕੱਤਰ ਚੁਣੇ
06:50 AM Dec 29, 2024 IST
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 28 ਦਸੰਬਰ
ਦੋਆਬੇ ਦੇ ਇਤਿਹਾਸਕ ਪਿੰਡ ਰੁੜਕਾ ਕਲਾਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੀ ਤਹਿਸੀਲ ਕਮੇਟੀ ਦੀ ਚੋਣ ਹੋਈ, ਜਿਸ ’ਚ ਗੋਗੀ ਬੇਗਮਪੁਰ ਨੂੰ ਪ੍ਰਧਾਨ ਅਤੇ ਅਮ੍ਰਿਤਪਾਲ ਨੰਗਲ ਨੂੰ ਸਕੱਤਰ ਚੁਣਿਆ ਗਿਆ। ਇਜਲਾਸ ਦੀ ਸ਼ੁਰੂਆਤ ਮੌਕੇ ਵਿਛੜੇ ਸਾਥੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਜਥੇਬੰਦੀ ਬਣਾਉਣ ਅਤੇ ਇਸ ਲੋੜ ਬਾਰੇ ਚਾਨਣਾ ਪਾਇਆ। ਇਸ ਮੌਕੇ ਸਰਬਸੰਮਤੀ ਨਾਲ ਬਨਾਰਸੀ ਦਾਸ ਅਤੇ ਦੀਪਕ ਦੋਸਾਂਝ ਮੀਤ ਪ੍ਰਧਾਨ, ਕੁਲਦੀਪ ਵਾਲੀਆ ਅਤੇ ਮੰਗਾ ਸੰਗੋਵਾਲ ਜੁਆਇੰਟ ਸਕੱਤਰ ਚੁਣੇ ਗਏ। ਮਨਜੀਤ ਸੂਰਜਾ ਨੂੰ ਖਜ਼ਾਨਚੀ ਚੁਣਿਆ ਗਿਆ।
Advertisement
Advertisement