ਗੁੱਡਅਰਥ ਕਾਨਵੈਂਟ ਸਕੂਲ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਦੋ ਰੋਜ਼ਾ ਖੇਡ ਸਮਾਰੋਹ ਅੱਜ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਖੇਡ ਸਮਾਰੋਹ ਦੇ ਮੁੱਖ ਮਹਿਮਾਨ ਕੌਮਾਂਤਰੀ ਅਥਲੀਟ ਏਅਰ ਫੋਰਸ ਦੇ ਸਰਜੰਟ ਹਰਜੀਤ ਸਿੰਘ ਵਿਸ਼ੇਸ ਤੌਰ ’ਤੇ ਪੁੱਜੇ। ਪ੍ਰਿੰਸੀਪਲ ਨਵੀਨ ਬਾਂਸਲ ਤੇ ਉਪ ਚੇਅਰਮੈਨ ਪ੍ਰੋਫੈ਼ਸਰ ਗੁਰਮੁੱਖ ਸਿੰਘ ਗੋਮੀ ਨੇ ਪੰਜਾਬ ਸਰਕਾਰ ਤੇ ਖੇਡ ਵਿਭਾਗ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਵੱਡੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ।
ਇਸ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿੱਚ ਏਕਨੂਰ ਸਿੰਘ ਤੇ ਸਾਂਝਪ੍ਰੀਤ ਕੌਰ ਪ੍ਰਾਇਮਰੀ ਵਿੰਗ, ਰਾਜਵੀਰ ਸਿੰਘ ਤੇ ਗੁਰਲੀਨ ਕੌਰ ਗਿੱਲ ਮਿਡਲ ਵਿੰਗ, ਬਲਰਾਜ ਸਿੰਘ ਤੇ ਰਸ਼ਮੀਤ ਕੌਰ ਸੈਕੰਡਰੀ ਵਿੰਗ, ਗੁਰਪ੍ਰੀਤ ਸਿੰਘ ਪੰਧੇਰ ਅਤੇ ਉਪਰੀਤ ਕੌਰ ਸੀਨੀਅਰ ਸੈਕੰਡਰੀ ਵਿੰਗ ਦੇ ਅਥਲੀਟ ਚੁਣੇ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 400 ਮੀਟਰ ਰੇਸ ਵਿੱਚ ਗੁਰਪ੍ਰੀਤ ਸਿੰਘ ਪੰਧੇਰ ਤੇ ਹਰਲੀਨ ਕੌਰ, 200 ਮੀਟਰ ਦੌੜ ’ਚੋਂ ਗੁਰਲੀਨ ਕੌਰ ਤੇ ਬਲਜੋਤ ਸਿੰਘ, ਡਿਸਕਸ ਥਰੋਅ ’ਚੋਂ ਜਸਲੀਨ ਕੌਰ ਜਵੰਦਾ ਤੇ ਪ੍ਰਭਜੋਤ ਸਿੰਘ, ਜੈਵਲਿਨ ’ਚੋਂ ਉਪਰੀਤ ਕੌਰ ਤੇ ਮਨਜੋਤ ਸਿੰਘ, ਸੈਕ-ਰੇਸ ’ਚੋਂ ਪ੍ਰਦੀਪ ਕੌਰ ਤੇ ਅਰਮਾਨ ਸਿੰਘ, ਲੈਮਨ-ਰੇਸ ’ਚੋਂ ਗੁਰਮਨਪ੍ਰੀਤ ਕੌਰ ਤੇ ਯੁਵਰਾਜ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਖੇਡਾਂ ਨੂੰ ਖੇਡ ਵਿਭਾਗ ਦੇ ਇੰਚਾਰਜ ਜਸਵੰਤ ਸਿੰਘ ਪੰਨੂ, ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਵੱਲੋਂ ਵਿਉਂਤਬੰਦ ਕੀਤਾ ਗਿਆ। ਇਸ ਖੇਡ ਸਮਾਰੋਹ ਵਿੱਚ ਇੰਟਰਨੈਸ਼ਨਲ ਐਥਲੀਟ ਅਮਰਿੰਦਰ ਸਿੰਘ ਔਲਖ ਵਿਸ਼ੇਸ ਮਹਿਮਾਨ ਵੱਜੋਂ ਪੁੱਜੇ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਪ੍ਰਦੀਪ ਸੇਠੀ, ਐਡਵੋਕੇਟ ਜਨਮਜੀਤ ਸਿੱਧੂ, ਮਾਨਵ ਸੇਠੀ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ, ਹਰਬੰਸ ਸਿੰਘ, ਹਰਬੰਤ ਸਿੰਘ, ਲਖਵੀਰ ਸਿੰਘ, ਤਰਲੋਚਨ ਸਿੰਘ, ਸ਼ਿੰਗਾਰਾ ਸਿੰਘ, ਮਨਪ੍ਰੀਤ ਸਿੰਘ, ਸੁਖਦੇਵ ਸਿੰਘ ਯੂਐੱਸਏ, ਮੋਹਣਜੀਤ ਸਿੰਘ, ਨੰਬਰਦਾਰ ਹਰਦੀਪ ਸਿੰਘ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ।