ਗੁਲਜ਼ਾਰ ਸਕੂਲ ਆਫ਼ ਮੈਨੇਜਮੈਂਟ ਤੇ ਟਰੈਵਲ ਸਪਾਰਕ ’ਚ ਸਮਝੌਤਾ
06:35 AM May 29, 2025 IST
ਖੰਨਾ: ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਸਕੂਲ ਆਫ ਮੈਨੇਜਮੈਂਟ ਨੇ ਗੁਰੂਗ੍ਰਾਮ ਅਧਾਰਿਤ ਕੰਪਨੀ ਟਰੈਵਲ ਸਪਾਰਕ ਪ੍ਰਾਈਵੇਟ ਲਿਮਟਿਡ ਨਾਲ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ। ਹਸਤਾਖ਼ਰ ਸਮਾਰੋਹ ਦੌਰਾਨ ਦੋਵਾਂ ਧਿਰਾਂ ਨੇ ਵਿਦਿਆਰਥੀਆਂ ਲਈ ਪ੍ਰੈਕਟੀਕਲ ਸਿੱਖਣ ਦੇ ਤਜਰਬੇ ’ਤੇ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਉਨ੍ਹਾਂ ਨੂੰ ਉਦਯੋਗ ਵਿਚ ਕੈਰੀਅਰ ਲਈ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ। ਦੋਵਾਂ ਧਿਰਾਂ ਨੇ ਭਵਿੱਖ ਵਿਚ ਸਹਿਯੋਗ ਦੇ ਹੋਰ ਖੇਤਰਾਂ ਵਿਚ ਸਲਾਹ ਮਸ਼ਵਰਾ ਕਰਨ ਅਤੇ ਖੋਜ ਕਰਨ ਲਈ ਸਹਿਮਤੀ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement