ਗੁਲਜ਼ਾਰੀ ਲਾਲ ਨੰਦਾ ਦਾ ਜਨਮ ਦਿਨ ਮਨਾਇਆ
04:45 AM Jul 05, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੁਲਾਈ
ਸਾਬਕਾ ਕਾਰਜਕਾਰੀ ਪ੍ਰਧਾਨ ਮੰਤਰੀ ਮਰਹੂਮ ਗੁਲਜ਼ਾਰੀ ਲਾਲ ਨੰਦਾ ਦਾ 127ਵਾਂ ਜਨਮ ਦਿਨ ਮਨਾਇਆ ਗਿਆ। ਮਾਤਰੀ ਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਪ੍ਰਕਾਸ਼ ਮਿਸ਼ਰਾ ਨੇ ਪ੍ਰੋਗਰਾਮ ਦਾ ਉਦਘਾਟਨ ਉਨ੍ਹਾਂ ਦੀ ਤਸਵੀਰ ’ਤੇ ਦੀਪ ਜਗਾ ਕੇ ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਕੀਤਾ। ਮਾਤਰੀ ਭੂਮੀ ਸਿਖਿਆਂ ਮੰਦਰ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਪ੍ਰੇਰਨਾਦਾਇਕ ਘਟਨਾਵਾਂ ਪੇਸ਼ ਕੀਤੀਆਂ। ਬੱਚਿਆਂ ਨੇ ਉਨ੍ਹਾਂ ਵੱਲੋਂ ਦਿਖਾਏ ਨੈਤਿਕਤਾ ਦੇ ਰਾਹ ’ਤੇ ਚਲੱਣ ਦਾ ਪ੍ਰਣ ਲਿਆ। ਉਨਾਂ ਕਿਹਾ ਕਿ ਨੰਦਾ ਜੀ ਦਾ ਜੀਵਨ ਸ਼ੁਰੂ ਤੋਂ ਹੀ ਰਾਸ਼ਟਰ ਨੂੰ ਸਮਰਪਿਤ ਸੀ। 1921 ਵਿਚ ਉਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਵਿਚ ਅਸਿਹਯੋਗ ਹਿੱਸਾ ਪਾਇਆ। ਇਸ ਮੌਕੇ ਮਾਤ੍ਰੀਭੂਮੀ ਸੇਵਾ ਮਿਸ਼ਨ ਦੇ ਮੈਂਬਰ ਤੇ ਅਧਿਆਪਕ ਮੌਜੂਦ ਸਨ।
Advertisement
Advertisement