ਗੁਰੂ ਹਰਿਗੋਬਿੰਦ ਖ਼ਾਲਸਾ ਵਿਦਿਅਕ ਅਦਾਰਿਆਂ ’ਚ ਅਥਲੈਟਿਕ ਮੀਟ
05:45 AM Mar 13, 2025 IST
ਗੁਰੂਸਰ ਸੁਧਾਰ: ਗੁਰੂ ਹਰਿਗੋਬਿੰਦ ਖ਼ਾਲਸਾ ਡਿਗਰੀ ਕਾਲਜ, ਫਾਰਮੇਸੀ ਕਾਲਜ ਅਤੇ ਕਾਲਜ ਆਫ਼ ਐਜੂਕੇਸ਼ਨ ਦੀ ਸਾਲਾਨਾ ਅਥਲੈਟਿਕ ਮੀਟ ਵਿੱਚ ਡਿਗਰੀ ਕਾਲਜ ਦੇ ਅਰਸ਼ਦੀਪ ਕੌਰ ਅਤੇ ਵਿਵੇਕ ਕੁਮਾਰ, ਫਾਰਮੇਸੀ ਕਾਲਜ ਦੇ ਮਨਰਾਜ ਸਿੰਘ ਧਾਲੀਵਾਲ ਅਤੇ ਜਾਨਵੀ ਅਤੇ ਕਾਲਜ ਆਫ਼ ਐਜੂਕੇਸ਼ਨ ਦੇ ਨਵਪ੍ਰੀਤ ਸਿੰਘ ਅਤੇ ਮੁਸਕਾਨ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਉੱਧਰ ਖ਼ਾਲਸਾ ਕਾਲਜੀਏਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅਵਤਾਰ ਸਿੰਘ ਅਤੇ ਰਜਨੀ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸੰਜੀਵ ਅਰੋੜਾ ਨੇ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਕਾਲਜ ਦੇ ਵਿਕਾਸ ਲਈ ਪੰਦਰਾਂ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ। -ਪੱਤਰ ਪ੍ਰੇਰਕ
Advertisement
Advertisement