ਗੁਰੂ ਨਾਨਕ ਕਾਲਜ ਦਾ ਨਤੀਜਾ ਸ਼ਾਨਦਾਰ
06:30 AM Jul 06, 2025 IST
ਪੱਤਰ ਪ੍ਰੇਰਕ
ਦੋਰਾਹਾ, 5 ਜੁਲਾਈ
ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਬੀਸੀਏ ਸਮੈਸਟਰ ਛੇਵਾਂ ਵਿੱਚ ਮਾਨਸੀ ਨੇ 78.8 ਫੀਸਦ ਅੰਕਾਂ ਨਾਲ ਪਹਿਲਾ, ਸਿਮਰਨਜੋਤ ਕੌਰ ਨੇ 78.3 ਫੀਸਦ ਨਾਲ ਦੂਜਾ ਤੇ ਸੰਜੂ ਗੁਪਤਾ ਨੇ 78.1 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀਕੌਮ ਸਮੈਸਟਰ ਛੇਵਾਂ ’ਚ ਜਸਮੀਤ ਕੌਰ ਨੇ 75.5 ਫ਼ੀਸਦ ਅੰਕਾਂ ਨਾਲ ਪਹਿਲਾ, ਦੀਯਾ ਨੇ 73.7 ਫ਼ੀਸਦ ਨਾਲ ਦੂਜਾ ਤੇ ਭੂਮੀ ਨੇ 73 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾ. ਪਵਿੱਤਰਪਾਲ ਸਿੰਘ ਪਾਂਗਲੀ ਨੇ ਸਭ ਨੂੰ ਵਧਾਈ ਦਿੱਤੀ।
Advertisement
Advertisement