ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ 

06:50 AM Jan 14, 2025 IST
ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਪੁਸਤਕ ‘ਮਹਾਰਾਣੀ ਜਿੰਦਾ’ ਰਿਲੀਜ਼ ਕਰਦੇ ਹੋਏ ਪਤਵੰਤੇ। -ਫੋਟੋ: ਅਕੀਦਾ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜਨਵਰੀ
ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰ ਮੰਚ ਪਟਿਆਲਾ ਨੇ ਭਾਸ਼ਾ ਭਵਨ ਪਟਿਆਲਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਪੰਜਾਬ ਵਿੱਚ ਬੌਧਿਕ ਮਾਹੌਲ ਬਹਾਲ ਕਰਨ ਦੀ ਲੋੜ’ ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵੱਜੋਂ ਬਾਬਾ ਸੁਖਜੀਤ ਸਿੰਘ ਸੀਚੇਵਾਲ ਤੇ ਪ੍ਰਧਾਨਗੀ ਡਾ. ਸਵਰਾਜ ਸਿੰਘ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਮੱਲ੍ਹੀ ਵਿਰਾਸਤ ਫਾਊਂਡੇਸ਼ਨ ਕੈਨੇਡਾ, ਡਾ. ਤੇਜਵੰਤ ਮਾਨ ਸਾਹਿਤ ਰਤਨ, ਪ੍ਰਾਣ ਸੱਭਰਵਾਲ, ਡਾ. ਹਰਕੇਸ਼ ਸਿੰਘ ਸਿੱਧੂ ਆਈਏਐੱਸ, ਡਾ. ਈਸ਼ਵਰਦਾਸ ਸਿੰਘ ਨਿਰਮਲਾ ਮਹਾਂਮੰਡਲੇਸ਼ਵਰ, ਪਵਨ ਹਰਚੰਦਪੁਰੀ ਅਤੇ ਡਾ. ਭਗਵੰਤ ਸਿੰਘ ਸ਼ਾਮਲ ਹੋਏ। ਸੈਮੀਨਾਰ ਵਿੱਚ ਭੁਪਿੰਦਰ ਸਿੰਘ ਮੱਲੀ ਨੇ ਕਿਹਾ ਕਿ ਹੁਕਮਰਾਨ ਦੀ ਜਾਤ ਨਸਲ, ਸਭ ਮੁਲਕਾਂ ਵਿੱਚ ਇੱਕ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਪੰਜਾਬ ਵਿੱਚ ਬੁੱਧੀ ਜੀਵੀਆਂ ਦੀਆਂ ਦੋ ਧਿਰਾਂ ਹਨ, ਸਿੱਖ ਅਤੇ ਮਾਰਕਸਵਾਦੀ, ਦੋਨੋਂ ਧਿਰਾਂ ਇੱਕ ਦੂਜੇ ਨੂੰ ਬੇਅਸਰ ਕਰਕੇ ਪੰਜਾਬੀਆਂ ਨੂੰ ਯੋਗ ਬੌਧਿਕ ਅਗਵਾਈ ਤੋਂ ਵਾਂਝਾ ਕਰ ਰਹੀਆਂ ਹਨ। ਇਨ੍ਹਾਂ ਨੂੰ ਚਾਹੀਦਾ ਸੀ ਕਿ ਪੰਜਾਬ ਦੇ ਬੁਨਿਆਦੀ ਹਿੱਤਾਂ ਲਈ ਘੱਟੋ ਘੱਟ ਨੁਕਤਿਆਂ ਤੇ ਸਾਂਝ ਬਣਾ ਲੈਣ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਬਫਰ ਰੂਪ ਵਿੱਚ ਪੈਦਾਵਾਰ ਕਰਨ ਨੂੰ ਤਰੱਕੀ ਨਹੀਂ ਕਿਹਾ ਜਾ ਸਕਦਾ। ਡਾ. ਈਸ਼ਵਾਦਾਸ ਸਿੰਘ ਨੇ ਅਧਿਆਤਮਕ ਨਜ਼ਰੀਏ ਤੇ ਬਹੁਤ ਖ਼ੂਬਸੂਰਤ ਵਿਚਾਰ ਵਿਅਕਤ ਕੀਤੇ। ਬਾਬਾ ਸੁਖਜੀਤ ਸਿੰਘ ਸੀਚੇਵਾਲ ਨੇ ਸਵੱਛ ਸਮਾਜ ਸਿਰਜਣ ਲਈ ਸਵੱਛ ਵਾਤਾਵਰਣ ਸਿਰਜਣ ਤੇ ਜ਼ੋਰ ਦਿੱਤਾ। ਡਾ. ਹਰਕੇਸ਼ ਸਿੰਘ ਸਿੱਧੂ, ਪਵਨ ਹਰਚੰਦਪੁਰੀ, ਪ੍ਰਾਣ ਸਭਰਵਾਲ, ਡਾ. ਕੁਲਦੀਪ ਸਿੰਘ, ਡਾ. ਭਗਵੰਤ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਮੇਘ ਰਾਜ ਸ਼ਰਮਾ, ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ ਨਾਗਰਾ, ਡਾ. ਲਕਸ਼ਮੀ ਨਰਾਇਣ ਭੀਖੀ, ਗੁਰਮੀਤ ਸਿੰਘ, ਡਾ. ਸ਼ੁਬਨਮ ਆਰੀਆ ਮੱਲ੍ਹੀ ਕੈਨੇਡਾ, ਬਲਵਿੰਦਰ ਸਿੰਘ ਭੱਟੀ, ਅਮਰ ਗਰਗ ਕਲਮਦਾਨ, ਡਾ. ਤਰਲੋਚਨ ਕੌਰ, ਜਗਜੀਤ ਸਿੰਘ ਸਾਹਨੀ, ਜਗਦੀਪ ਸਿੰਘ ਨੇ ਤਰਕਮਈ ਵਿਚਾਰਾਂ ਨਾਲ ਕੌਮੀ ਤੇ ਕੌਮਾਂਤਰੀ ਮਸਲਿਆਂ ਦੇ ਸੰਦਰਭ ਵਿੱਚ ਬੌਧਿਕਤਾ ਬਾਰੇ ਉਸਾਰੂ ਸੰਵਾਦ ਰਚਾਇਆ। ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਪੁਸਤਕ ਮਹਾਰਾਣੀ ਜਿੰਦਾ ਲੋਕ ਅਰਪਣ ਕੀਤੀ ਗਈ।

Advertisement

Advertisement
Advertisement