ਗੁਰਲਾਲ ਘਨੌਰ ਵੱਲੋਂ ਅਲਮਦੀਪੁਰ ਤੇ ਸਰਾਲਾ ਖੁਰਦ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ
05:59 AM May 25, 2025 IST
ਘਨੌਰ(ਸਰਬਜੀਤ ਸਿੰਘ ਭੰਗੂ): ਹਲਕਾ ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਲਹਿਰ ਰਾਹੀਂ ਸਕੂਲੀ ਬੱਚਿਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਸਰਕਾਰ ਹਰ ਬੱਚੇ ਤੱਕ ਗੁਣਵੱਤਾਪੂਰਨ ਤੇ ਮਿਆਰੀ ਸਿੱਖਿਆ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਅੱਜ ਅਲਾਮਦੀਪੁਰ ਸਥਿਤ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲਾਂ ਨੂੰ 29 ਲੱਖ ਅਤੇ ਸਰਕਾਰੀ ਮਿਡਲ ਸਕੂਲ ਸਰਾਲਾ ਖੁਰਦ ਵਿਖੇ 15 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਨ੍ਹਾਂ ਵਿਕਾਸ ਕਾਰਜਾਂ ਵਿਚ ਸਾਇੰਸ ਪ੍ਰਯੋਗਸ਼ਾਲਾ, ਚਾਰਦਿਵਾਰੀ, ਪ੍ਰਾਇਮਰੀ ਸਕੂਲ ਲਈ ਖੇਡ ਮੈਦਾਨ ਅਤੇ ਸਮਾਰਟ ਕਲਾਸਰੂਮ ਆਦਿ ਕਾਰਜ ਸ਼ਾਮਿਲ ਰਹੇ।
Advertisement
Advertisement