ਗੁਰਮਤਿ ਮੁਕਾਬਲਿਆਂ ’ਚ ਕੈਂਬਰਿਜ ਸਕੂਲ ਚੋਮੋਂ ਦੀ ਝੰਡੀ
ਪਾਇਲ, 30 ਨਵੰਬਰ
ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਟਰੱਸਟ ਦੇ ਪ੍ਰੋਗਰਾਮ ਮੈਨੇਜ਼ਰ ਪਰਵਿੰਦਰ ਸਿੰਘ, ਸੁਪਰਵਾਈਜ਼ਰ ਤਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿੱਚ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਦੇ ਵਿਦਿਆਰਥੀਆਂ ਨੇ ਲਗਾਤਾਰ ਦੂਜੀ ਵਾਰ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ 30 ਸਕੂਲਾਂ ਨੇ ਹਿੱਸਾ ਲਿਆ, ਜਿਸ ਵਿੱਚ ਕੈਂਬਰਿਜ ਮਾਡਰਨ ਸੀਨੀ ਸੈਕੰਡਰੀ ਸਕੂਲ ਚੋਮੋਂ ਦੇ ਵਿਦਿਆਰਥੀਆਂ ਨੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ ਹੈ। ਇਸ ਦੌਰਾਨ ਵਾਰਤਾਲਾਪ ਮੁਕਾਬਲੇ ’ਚੋਂ ਸਰਬਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਸਿਕੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਜਸਮੀਨ ਕੌਰ ਨੇ ਪਹਿਲਾ ਸਥਾਨ, ਕਵੀਸ਼ਰੀ ’ਚ ਜੈਸਮੀਨ ਕੌਰ, ਜਸ਼ਨਦੀਪ ਕੌਰ ਤੇ ਹਰਸੀਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲਾ (ਭਾਗ ਦੂਜਾ) ’ਚ ਜੈਸਮੀਨ ਕੌਰ ਸੋਮਲ ਖੇੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਵਿਤਾ (ਭਾਗ ਦੂਜਾ) ’ਚ ਹਰਲੀਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ (ਭਾਗ ਪਹਿਲਾ) ’ਚ ਤਰਨਵੀਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ (ਭਾਗ ਦੂਜਾ) ’ਚ ਅਵਿਜੋਤ ਸਿੰਘ ਮੰਡਾਹਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਵਿੱਚ ਜਸਲੀਨ ਕੌਰ, ਕੋਮਲਪ੍ਰੀਤ ਕੌਰ ਤੇ ਬਬਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਬਦ ਕੀਰਤਨ ਵਿੱਚ ਤਨਜੋਤ ਕੌਰ, ਅਮਨਦੀਪ ਕੌਰ ਤੇ ਗੁਰਕੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।