ਗੁਰਦੁਆਰਾ ਬਾਉਲੀ ਸਾਹਿਬ ’ਚ ਲੰਗਰ ਹਾਲ ਦਾ ਲੈਂਟਰ ਪਾਇਆ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਮਈ
ਗੁਰੂ ਅਮਰ ਦਾਸ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਬਾਉਲੀ ਵਿਖੇ ਲੰਗਰ ਹਾਲ ਦੀ ਸੇਵਾ ਦੇ ਅਖ਼ੀਰਲੇ ਪੜਾਅ ਦੇ ਲੈਂਟਰ ਪਾਉਣ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆ ਦੀ ਮੌਜੂਦਗੀ ਵਿੱਚ ਸੰਗਤ ਵੱਲੋਂ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਲੈਂਟਰ ਦੀ ਸੰਪੂਰਨਤਾ ’ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਰਦਾਸ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਗੁਰਬਚਨ ਸਿੰਘ ਕਰਮੂੰਵਾਲਾ, ਅਮਰਜੀਤ ਸਿੰਘ ਭਲਾਈਪੁਰ, ਅਮਰਜੀਤ ਸਿੰਘ ਬੰਡਾਲਾ, ਮੈਨੇਜਰ ਗੁਰਾ ਸਿੰਘ ਮਾਨ, ਬਾਬਾ ਦਵਿੰਦਰ ਸਿੰਘ ਸੋਨੂੰ,ਬਾਬਾ ਜੋਗਿੰਦਰ ਸਿੰਘ ਭੂਰੀਵਾਲੇ, ਬਾਬਾ ਭੀਮ ਸਿੰਘ ਦਮਦਮਾ ਸਾਹਿਬ, ਐਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ, ਅਕਾਊਂਟੈਂਟ ਸੁਖਦੇਵ ਸਿੰਘ ਆਦਿ ਨੇ ਕੰਕਰੀਟ ਪਾ ਕੇ ਲੈਂਟਰ ਦੀ ਸ਼ੁਰੂਆਤ ਕੀਤੀ। ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆ ਨੇ ਦੱਸਿਆ ਕਿ ਗੁਰੂ ਘਰ ਦੇ ਲੰਗਰਾਂ ਦੀ ਇਮਾਰਤ ਵਿਲੱਖਣ ਹੋਵੇਗੀ। ਇਸ ਮੌਕੇ ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ, ਸਾਬਕਾ ਸਕੱਤਰ ਰਾਮ ਸਿੰਘ, ਖਜ਼ਾਨਚੀ ਪਰਮਜੀਤ ਸਿੰਘ, ਜੈਮਲ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਤੇ ਹੀਰਾ ਸਿੰਘ ਆਦਿ ਮੌਜੂਦ ਸਨ।