ਗੁਮਥਲਾ ’ਚ ਤੇਂਦੂਏ ਕਾਰਨ ਦਹਿਸ਼ਤ
05:11 AM Apr 16, 2025 IST
ਪੰਚਕੂਲਾ: ਪੰਚਕੂਲਾ ਦੇ ਪਿੰਡ ਗੁਮਥਲਾ ਵਿੱਚ ਦੇਰ ਰਾਤ ਨੂੰ ਸੜਕ ’ਤੇ ਤੇਂਦੂਆ ਦਿਖਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਤੇਂਦੂਏ ਪਿੰਡ ’ਚ ਘੁੰਮਦੇ ਦੇਖੇ ਗਏ। ਪਿੰਡ ਵਾਸੀ ਦੀਪਕ ਅਤੇ ਪ੍ਰਮੋਦ ਨੇ ਦੱਸਿਆ ਕਿ ਪਿੰਡ ਦੇ ਨੇੜੇ ਜੰਗਲ ਵੱਲ ਜਾਣ ਵਾਲੇ ਰਸਤੇ ’ਤੇ ਤੇਂਦੂਏ ਦੇਖੇ ਗਏ। ਇਸ ਬਾਰੇ ਪਤਾ ਲੱਗਣ ’ਤੇ ਜਦੋਂ ਪਿੰਡ ਵਾਸੀ ਉਸ ਥਾਂ ’ਤੇ ਪੁੱਜੇ ਤਾਂ ਤੇਂਦੂਏ ਝਾੜੀਆਂ ਵਿੱਚ ਵੜ ਗਏ। ਪਿੰਡ ਵਾਲਿਆਂ ਨੇ ਸਾਰੀ ਰਾਤ ਪਹਿਰਾ ਦਿੱਤਾ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਜਾਨਵਰਾਂ ਨੂੰ ਫੜ ਕੇ ਜੰਗਲ ’ਚ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ’ਚ ਜੰਗਲ ਵਾਲੇ ਪਾਸੇ ਵਾੜ ਲਗਾਈ ਜਾਵੇ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਰਾਜਿੰਦਰ ਡਾਂਗੀ ਕਿਹਾ ਕਿ ਪਿੰਡ ’ਚ ਇੱਕ ਤੇਂਦੂਆ ਦੇਖਿਆ ਗਿਆ ਹੈ। ਇਸ ਬਾਰੇ ਕੋਈ ਸ਼ਿਕਾਇਤ ਨਹੀਂ ਆਈ। -ਪੱਤਰ ਪ੍ਰੇਰਕ
Advertisement
Advertisement