ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਨੂੰਹ-ਸੱਸ ਗ੍ਰਿਫ਼ਤਾਰ
05:27 AM May 23, 2025 IST
ਗੁਰਬਖ਼ਸ਼ਪੁਰੀ
ਤਰਨ ਤਾਰਨ, 22 ਮਈ
ਝਬਾਲ ਪੁਲੀਸ ਨੇ ਕੱਲ੍ਹ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਝਬਾਲ ਖੁਰਦ ਦੀ ਨੂੰਹ-ਸੱਸ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ| ਦੋਵੇਂ ਔਰਤਾਂ ਅੰਮ੍ਰਿਤਧਾਰੀ ਹਨ| ਮੁਲਜ਼ਮਾਂ ਦੀ ਪਛਾਣ ਸੁਰਜੀਤ ਕੌਰ ਅਤੇ ਉਸ ਦੀ ਨੂੰਹ ਰਾਜਬੀਰ ਕੌਰ ਵਜੋਂ ਹੋਈ। ਇਹ ਘਟਨਾ ਬੀਤੇ ਦਿਨ ਵਾਪਰੀ ਸੀ। ਡੀਐੱਸਪੀ ਰਿਪੁਤਪਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੁਖਮਨੀ ਸਾਹਿਬ ਦਾ ਗੁਟਕਾ ਸਕੂਲ ਪੜ੍ਹਦੇ ਬੱਚਿਆਂ ਤੋਂ ਲਿਆ ਸੀ ਜਿਹੜਾ ਉਨ੍ਹਾਂ ਨੂੰ ਸਿੱਖ ਏਡ ਸੰਸਥਾ ਨੇ ਪਾਠ ਕਰਨ ਲਈ ਦਿੱਤਾ ਸੀ। ਇਸ ਦੇ ਅੰਗ ਉਨ੍ਹਾਂ ਪਾੜ ਕੇ ਪਿੰਡ ਇੱਧਰ-ਉੱਧਰ ਖਿਲਾਰ ਦਿੱਤੇ ਸਨ| ਡੀਐੱਸਪੀ ਨੇ ਕਿਹਾ ਕਿ ਇਸ ਸਬੰਧੀ ਬੀਐੱਨਐੱਸ ਦੀ ਧਾਰਾ 299 ਅਧੀਨ ਕੇਸ ਦਰਜ ਕੀਤਾ ਹੋਇਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ| ਪੁਲੀਸ ਨੇ ਮਾਮਲੇ ਨੂੰ ਹੱਲ ਕਰਦਿਆਂ ਸੁੱਖ ਦਾ ਸਾਹ ਲਿਆ ਹੈ|
Advertisement
Advertisement