ਗਿੱਲ ਨੇ ਆਦੇਸ਼ ਗਰੁੱਪ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ
04:47 AM Jun 18, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਜੂਨ
ਇੱਥੇ ਅੱਜ ਗੁਰਫ਼ਤਹਿ ਸਿੰਘ ਗਿੱਲ ਨੇ ਆਦੇਸ਼ ਗਰੁੱਪ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚਐੱਸ ਗਿੱਲ, ਸਕੱਤਰ ਕਮਲਦੀਪ ਕੌਰ ਗਿੱਲ, ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਗਿੱਲ, ਆਦੇਸ਼ ਹਸਪਤਾਲ ਮੋਹੜੀ ਦੇ ਡਾਇਰੈਕਟਰ ਗੁਣਤਾਸ ਸਿੰਘ ਗਿੱਲ, ਡਾ. ਅਰਮਾਨ ਖੋਸਾ ਗਿੱਲ, ਪੀਪੀਐੱਸਸੀ ਦੇ ਮੈਂਬਰ ਬੱਬੂ ਤੀਰ, ਡਾ. ਗੁਰਮੋਹਨ ਸੰਧੂ ਤੇ ਸਹਿਜ ਸਿੱਧੂ ਮੌਜੂਦ ਸਨ। ਇਸ ਮੌਕੇ ਚੇਅਰਮੈਨ ਡਾ. ਐੱਚਐੰਸ ਗਿੱਲ ਨੇ ਗੁਰਫਤਹਿ ਸਿੰਘ ਨੂੰ ਵਧਾਈ ਦਿੱਤੀ। ਅਹੁਦਾ ਸੰਭਾਲਣ ਮਗਰੋਂ ਗੁਰਫ਼ਤਹਿ ਸਿੰਘ ਨੇ ਕਿਹਾ ਕਿ ਉਹ ਆਦੇਸ਼ ਗਰੁੱਪ ਦੀ ਇਸ ਪਰੰਪਰਾ ਤੇ ਵਿਰਾਸਤ ਨੂੰ ਅੱਗੇ ਵਧਾਉਣ ਦੇ ਲਈ ਦ੍ਰਿੜ ਸੰਕਲਪ ਰਹਿਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਮਿਲ ਕੇ ਆਦੇਸ਼ ਗਰੁੱਪ ਨੂੰ ਰਾਸ਼ਟਰੀ ਪੱਧਰ ’ਤੇ ਹੀ ਨਹੀਂ ਬਲਕਿ ਵਿਸ਼ਵ ਪੱਧਰ ਦੀ ਪਛਾਣ ਦਿਵਾਉਣ ਲਈ ਕੰਮ ਕਰਨਗੇ।
Advertisement
Advertisement