ਗਿਆਸਪੁਰਾ ਨੂੰ ਪਿੰਡਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ
05:10 AM May 09, 2025 IST
ਪਾਇਲ: ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪਿੰਡ ਨਿਜ਼ਾਮਪੁਰ ਤੇ ਜੰਡਾਲੀ ਦੀਆਂ ਮੰਗਾਂ ਸੰਬੰਧੀ ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ ਤੇ ਸਰਪੰਚ ਊਧਮ ਸਿੰਘ ਜੰਡਾਲੀ ਨੇ ਜਾਣੂ ਕਰਵਾਇਆ। ਵਿਧਾਇਕ ਨੇ ਤੁਰੰਤ ਸੜਕਾਂ, ਐੱਸਸੀ ਧਰਮਸਲਾਵਾਂ, ਪੰਚਾਇਤ ਘਰ ਤੇ ਪ੍ਰਾਇਮਰੀ ਸਕੂਲ ਦੀਆਂ ਮੰਗਾਂ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ। ਵਿਧਾਇਕ ਗਿਆਸਪੁਰਾ ਨੇ ਭਰੋਸਾ ਦਿਵਾਇਆ ਕਿ ਜਲਦੀ ਉੱਕਤ ਮੰਗਾਂ ਪੂਰੀਆਂ ਕਰਵਾਕੇ ਪਿੰਡਾਂ ਦੇ ਸਰਵਪੱਖੀ ਵਿਕਾਸ-ਕਾਰਜ ਕਰਵਾਏ ਜਾਣਗੇ। -ਪੱਤਰ ਪ੍ਰੇਰਕ
Advertisement
Advertisement