ਗਿਆਨੀ ਕੇਵਲ ਸਿੰਘ ਵੱਲੋਂ ਪਠਾਨਕੋਟ ਦਾ ਦੌਰਾ
05:22 AM Jun 10, 2025 IST
ਪੱਤਰ ਪ੍ਰੇਰਕ
Advertisement
ਪਠਾਨਕੋਟ, 9 ਜੂਨ
ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਭਾਈ ਬਲਵਿੰਦਰ ਸਿੰਘ ਪਠਾਨਕੋਟ ਪੁੱਜੇ ਅਤੇ ਇੱਥੇ ਉਨ੍ਹਾਂ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਲੌਨੀ ਵਿੱਚ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਮੀਰਪੁਰੀ, ਪਰਮਜੀਤ ਸਿੰਘ ਖਾਲਸਾ, ਸੁਖਵੰਤ ਸਿੰਘ, ਸੋਹਣ ਸਿੰਘ, ਬਲਦੇਵ ਸਿੰਘ, ਬਖਸ਼ੀਸ਼ ਸਿੰਘ, ਭਾਈ ਗੁਰਸ਼ਰਨ ਸਿੰਘ ਆਦਿ ਆਗੂ ਸ਼ਾਮਲ ਹੋਏ।
Advertisement
ਇਸ ਮੀਟਿੰਗ ਵਿੱਚ ਪੁੱਜੇ ਹੋਏ ਆਗੂਆਂ ਨੇ ਪਠਾਨਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨਾਲ ਜੁੜਨ ਅਤੇ 5 ਮੈਂਬਰੀ ਕਮੇਟੀ ਦੇ ਆਦੇਸ਼ ਮੁਤਾਬਕ ਮੈਂਬਰਸ਼ਿਪ ਕਰਨ ਲਈ ਕਾਪੀਆਂ ਦੇ ਗਏ। ਮੁੱਖ ਪ੍ਰਬੰਧਕ ਗੁਰਦੀਪ ਸਿੰਘ ਮੀਰਪੁਰੀ ਨੇ ਕਿਹਾ ਕਿ ਪਠਾਨਕੋਟ ਵਾਸੀ ਭਾਈ ਗੁਰਸ਼ਰਨ ਸਿੰਘ ਸਰਬੱਤ ਖਾਲਸਾ ਵਾਲਿਆਂ ਕੋਲ ਆਪਣੀ ਰਜਿਸਟਰੇਸ਼ਨ ਦਰਜ ਕਰਵਾਉਣ।
Advertisement