ਗਿਆਨਵਾਪੀ ਕੇਸ ਦੀ ਸੁਣਵਾਈ 6 ਅਗਸਤ ਤੱਕ ਟਾਲੀ
ਅੱਜ ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੁਪਰੀਮ ਕੋਰਟ ਦਾ ਹੁਕਮ ਹਾਲੇ ਵੀ ਲਾਗੂ ਹੈ। ਸੁਪਰੀਮ ਕੋਰਟ ਨੇ ਆਪਣੇ ਅੰਤਰਿਮ ਹੁਕਮ ’ਚ ਕਿਸੇ ਵੀ ਅਦਾਲਤ ਨੂੰ ਉਸ ਦੇ ਅਗਲੇ ਫ਼ੈਸਲੇ ਤੱਕ ਲਾਗੂ ਅੰਤਰਿਮ ਹੁਕਮ ਜਾਂ ਆਖਰੀ ਹੁਕਮ ਪਾਸ ਕਰਨ ਤੋਂ ਰੋਕ ਦਿੱਤਾ ਸੀ ਜਿਸ ’ਚ ਸਰਵੇਖਣ ਦਾ ਨਿਰਦੇਸ਼ ਵਾਲੇ ਹੁਕਮ ਵੀ ਸ਼ਾਮਲ ਸਨ
ਇਹ ਦਲੀਲ ਸੁਣਨ ਮਗਰੋਂ ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਰਾਖੀ ਸਿੰਘ, ਜੋ ਵਾਰਾਨਸੀ ਅਦਾਲਤ ’ਚ ਮੁੱਦਈਆਂ ਵਿੱਚੋਂ ਇੱਕ ਹੈ, ਵੱਲੋਂ ਦਾਇਰ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਇਹ ਪਟੀਸ਼ਨ ਵਾਰਾਨਸੀ ਦੇ ਜੱਜ ਦੇ ਅਕਤੂਬਰ 2023 ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਭਾਰਤੀ ਪੁਰਤੱਤਵ ਸਰਵੇਖਣ (ਏਐੱਸਆਈ) ਨੂੰ ਉਸ ਢਾਂਚੇ ਜਿਸ ਨੂੰ ਹਿੰਦੂ ਧਿਰ ਸ਼ਿਵਲਿੰਗ ਅਤੇ ਮੁਸਲਿਮ ਧਿਰ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਲੱਗਦੀ ਗਿਆਨਵਾਪੀ ਮਸਜਿਦ ’ਚ ਫੁਹਾਰਾ ਦੱਸਦੀ ਹੈ, ਨੂੰ ਛੱਡ ਕੇ ਵਜ਼ੂਖਾਨਾ ਖੇਤਰ ਦਾ ਸਰਵੇਖਣ ਕਰਨ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ