ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਨਦੀਪ ਮੰਚ ਵੱਲੋਂ ਸਾਹਿਤਕ ਸਮਾਗਮ

05:33 AM May 21, 2025 IST
featuredImage featuredImage
ਸਾਹਿਤਕ ਸਮਾਗਮ ਵਿੱਚ ਹਾਜ਼ਰ ਸ਼ਾਇਰ ਤੇ ਲੇਖਕ।
ਗੁਰਨਾਮ ਸਿੰਘ ਅਕੀਦਾ
Advertisement

ਪਟਿਆਲਾ, 20 ਮਈ

ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਾਜ਼ਰ ਸ਼ਾਇਰਾਂ ਵੱਲੋਂ ਸਮੁੱਚੇ ਭਾਈਚਾਰੇ ਲਈ ਅਮਨ ਅਤੇ ਸ਼ਾਂਤੀ ਦੀਆਂ ਦੁਆਵਾਂ ਦਿੰਦੇ ਹੋਏ ਰਚਨਾਵਾਂ ਪੜ੍ਹੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੰਚ ਦੇ ਪ੍ਰਧਾਨ ਡਾ. ਜੀਐੱਸ ਆਨੰਦ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ, ਇਹ ਹਮੇਸ਼ਾ ਤਬਾਹੀ ਦਾ ਮੰਜ਼ਰ ਲੈ ਕੇ ਹੀ ਆਉਂਦੀ ਹੈ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਗੁਰਦਰਸ਼ਨ ਸਿੰਘ ਗੁਸੀਲ, ਕੁਲਵੰਤ ਸਿੰਘ ਨਾਰੀਕੇ, ਗੁਰਚਰਨ ਸਿੰਘ ਚੰਨ ਪਟਿਆਲਵੀ, ਸੁਖਮਿੰਦਰ ਸੇਖੋਂ, ਨਿਰਮਲਾ ਗਰਗ ਅਤੇ ਬਲਵਿੰਦਰ ਭੱਟੀ ਨੇ ਵੀ ਇਸ ਮਸਲੇ ’ਤੇ ਵਿਚਾਰ ਸਾਂਝੇ ਕੀਤੇ ਮੰਚ ਦਾ ਸੰਚਾਲਨ ਕਰਦਿਆਂ ਦਰਸ਼ਨ ਸਿੰਘ ਦਰਸ਼ ਪਸਿਆਣਾ ਨੇ ਸ਼ਾਇਰਾਂ ਨੂੰ ਰਚਨਾਵਾਂ ਪੜ੍ਹਨ ਦਾ ਸੱਦਾ ਦਿੱਤਾ ਜਿਸ ਵਿੱਚ ਕੁਲਵੰਤ ਸਿੰਘ ਸੈਦੋਕੇ, ਗੁਰਚਰਨ ਸਿੰਘ ਚੰਨ ਪਟਿਆਲਵੀ, ਸਨੇਹ ਦੀਪ ਨੂਰ, ਗੁਰਚਰਨ ਪੱਬਾਰਾਲੀ, ਹਰਜੀਤ ਕੌਰ ਅਤੇ ਇੰਦਰ ਪਾਲ ਸਿੰਘ ਨੇ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਅਗਲੇ ਸੈਸ਼ਨ ਵਿੱਚ ਸ਼ਾਇਰ ਸੰਤ ਸਿੰਘ ਸੋਹਲ, ਬਚਨ ਸਿੰਘ ਗੁਰਮ, ਬਲਬੀਰ ਸਿੰਘ ਦਿਲਦਾਰ, ਤਜਿੰਦਰ ਅਨਜਾਣਾ, ਨਵਦੀਪ ਮੁੰਡੀ, ਅੰਗਰੇਜ਼ ਵਿਰਕ, ਕੁਲਦੀਪ ਜੋਧਪੁਰੀ, ਹਰੀਸ਼ ਪਟਿਆਲਵੀ ਤੇ ਚਰਨ ਪੁਆਧੀ ਆਦਿ ਨੇ ਸ਼ਮੂਲੀਅਤ ਕੀਤੀ।

Advertisement

 

Advertisement