For the best experience, open
https://m.punjabitribuneonline.com
on your mobile browser.
Advertisement

ਗਾਜ਼ਾ ’ਚ ਸਕੂਲ ਅਤੇ ਐਂਬੂਲੈਂਸ ’ਤੇ ਹਮਲੇ, 30 ਮੌਤਾਂ

07:23 AM Nov 05, 2023 IST
ਗਾਜ਼ਾ ’ਚ ਸਕੂਲ ਅਤੇ ਐਂਬੂਲੈਂਸ ’ਤੇ ਹਮਲੇ  30 ਮੌਤਾਂ
ਸਕੂਲ ’ਤੇ ਹਮਲੇ ਮਗਰੋਂ ਸੁਰੱਖਿਅਤ ਥਾਂ ਵੱਲ ਜਾਂਦੀ ਹੋਈ ਬਜ਼ੁਰਗ ਔਰਤ। -ਫੋਟੋ: ਰਾਇਟਰਜ਼
Advertisement

ਗਾਜ਼ਾ/ਅਮਾਨ, 4 ਨਵੰਬਰ
ਉੱਤਰੀ ਗਾਜ਼ਾ ਦੇ ਜਬਾਲੀਆ ਸਥਤਿ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਅਲ-ਫਖੌਰਾ ਸਕੂਲ ਅਤੇ ਅਲ-ਸ਼ਿਫ਼ਾ ਹਸਪਤਾਲ ਦੀ ਐਂਬੂਲੈਂਸ ’ਤੇ ਇਜ਼ਰਾਇਲੀ ਫ਼ੌਜ ਦੇ ਹਮਲੇ ’ਚ 30 ਵਿਅਕਤੀ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਹਮਲੇ ਦੀ ਨਿਖੇਧੀ ਕਰਦਿਆਂ ਹਮਾਸ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਬੰਧਕਾਂ ਨੂੰ ਤੁਰੰਤ ਰਿਹਾਅ ਕਰੇ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਾਰਡਨ ਦੌਰੇ ਦੌਰਾਨ ਅਰਬ ਮੁਲਕਾਂ ਵੱਲੋਂ ਜੰਗਬੰਦੀ ਦੀ ਮੰਗ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

Advertisement

ਲਬਿਨਾਨ ਵਿੱਚ ਇਜ਼ਰਾਇਲੀ ਹਮਲੇ ਮਗਰੋਂ ਇਮਾਰਤ ’ਚੋਂ ਉਠਦਾ ਹੋਇਆ ਧੂੰਆਂ। -ਫੋਟੋ: ਪੀਟੀਆਈ

ਉਨ੍ਹਾਂ ਕਿਹਾ ਕਿ ਅਮਰੀਕਾ ਸਮਝਦਾ ਹੈ ਕਿ ਜੇਕਰ ਜੰਗਬੰਦੀ ਹੋਈ ਤਾਂ ਫਲਸਤੀਨੀ ਦਹਿਸ਼ਤਗਰਦ ਗੁੱਟ ਮੁੜ ਇਕੱਤਰ ਹੋ ਜਾਣਗੇ ਅਤੇ ਉਹ ਦੁਬਾਰਾ 7 ਅਕਤੂਬਰ ਵਰਗੇ ਹਮਲੇ ਕਰ ਸਕਦੇ ਹਨ। ਉਂਜ ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਾਫ਼ਦੀ ਨੇ ਕਿਹਾ ਕਿ ਇਜ਼ਰਾਈਲ ਜੰਗੀ ਅਪਰਾਧ ਕਰ ਰਿਹਾ ਹੈ। ਅਲ-ਫਖੌਰਾ ਸਕੂਲ ’ਚ ਹਜ਼ਾਰਾਂ ਫਲਸਤੀਨੀਆਂ ਨੇ ਇਜ਼ਰਾਇਲੀ ਹਮਲੇ ਤੋਂ ਬਚਣ ਲਈ ਪਨਾਹ ਲਈ ਹੋਈ ਹੈ। ਸੰਯੁਕਤ ਰਾਸ਼ਟਰ ਫਲਸਤੀਨ ਸ਼ਰਨਾਰਥੀ ਏਜੰਸੀ ਦੀ ਸੰਚਾਰ ਡਾਇਰੈਕਟਰ ਜੂਲੀਅਟ ਟੋਓਮਾ ਨੇ ਸਕੂਲ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਮ੍ਰਤਿਕਾਂ ’ਚ ਬੱਚੇ ਵੀ ਸ਼ਾਮਲ ਹਨ ਪਰ ਜਾਨੀ ਨੁਕਸਾਨ ਦੀ ਸਟੀਕ ਜਾਣਕਾਰੀ ਨਹੀਂ ਹੈ। ਗਾਜ਼ਾ ’ਚ ਸਿਹਤ ਮੰਤਰਾਲੇ ਨੇ ਕਿਹਾ ਕਿ ਨਾਸਿਰ ਚਿਲਡਰਨ ਹਸਪਤਾਲ ਦੇ ਗੇਟ ਨੇੜੇ ਹੋਏ ਹਮਲੇ ’ਚ ਦੋ ਔਰਤਾਂ ਮਾਰੀਆਂ ਗਈਆਂ ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਅਲ-ਸ਼ਿਫ਼ਾ ਹਸਪਤਾਲ ਲਜਿਾ ਰਹੀ ਐਂਬੂਲੈਂਸ ’ਤੇ ਹਮਲੇ ’ਚ 15 ਵਿਅਕਤੀ ਮਾਰੇ ਗਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਮਾਸ ਦਹਿਸ਼ਤੀ ਸੈੱਲ ਵੱਲੋਂ ਵਰਤੀ ਜਾ ਰਹੀ ਐਂਬੂਲੈਂਸ ਨੂੰ ਉਨ੍ਹਾਂ ਨਿਸ਼ਾਨਾ ਬਣਾਇਆ ਹੈ ਅਤੇ ਹਮਲੇ ’ਚ ਹਮਾਸ ਦੇ ਕਈ ਲੜਾਕੇ ਮਾਰੇ ਗਏ ਹਨ। ਫਲਸਤੀਨੀ ਸਿਹਤ ਮੰਤਰਾਲੇ ਨੇ ਇਜ਼ਰਾਈਲ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਐਂਬੂਲੈਂਸ ’ਚ ਦਹਿਸ਼ਤਗਰਦ ਸਵਾਰ ਹੋਣ ਦੇ ਸਬੂਤ ਮੰਗੇ ਹਨ। ਇਜ਼ਰਾਈਲ ਨੇ ਕਿਹਾ ਹੈ ਕਿ ਜਦੋਂ ਤੱਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਹ ਗਾਜ਼ਾ ’ਚ ਹਮਲੇ ਨਹੀਂ ਰੋਕਣਗੇ। ਹਮਾਸ ਵੱਲੋਂ ਇਜ਼ਰਾਇਲੀ ਫ਼ੌਜ ਨੂੰ ਅੱਗੇ ਵਧਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਉਸ ਦਾ ਇਰਾਦਾ ਇਜ਼ਰਾਇਲੀ ਬੰਧਕਾਂ ਦੇ ਬਦਲੇ ’ਚ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਾਉਣਾ ਹੈ। ਹਮਾਸ ਦੇ ਇਕ ਅਧਿਕਾਰੀ ਇੱਜ਼ਤ ਅਲ ਰੇਸ਼ਿਕ ਨੇ ਅਰਬ ਆਗੂਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਾਜ਼ਾ ਪੱਟੀ ਦੇ ਲੋਕਾਂ ਦੀ ਹਮਾਇਤ ’ਚ ਕੂਟਨੀਤਕ ਸਬੰਧ ਖ਼ਤਮ ਕਰਕੇ ਇਜ਼ਰਾਈਲ ਅਤੇ ਅਮਰੀਕਾ ’ਤੇ ਦਬਾਅ ਪਾਉਣ। ਇਸ ਦੌਰਾਨ ਲਬਿਨਾਨ ਤੋਂ ਹਜਿ਼ਬੁੱਲਾ ਨੇ ਇਕ ਤਾਕਤਵਰ ਮਜਿ਼ਾਈਲ ਇਜ਼ਰਾਇਲੀ ਟਿਕਾਣੇ ’ਤੇ ਦਾਗ਼ੀ। -ਰਾਇਟਰਜ਼

ਜੈਸ਼ੰਕਰ ਵੱਲੋਂ ਇਜ਼ਰਾਇਲੀ ਹਮਰੁਤਬਾ ਨਾਲ ਗੱਲਬਾਤ, ‘ਟੂ-ਸਟੇਟ’ ਹੱਲ ’ਤੇ ਜ਼ੋਰ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਇਜ਼ਰਾਇਲੀ ਹਮਰੁਤਬਾ ਏਲੀ ਕੋਹੇਨ ਨਾਲ ਫੋਨ ਉਤੇ ਗੱਲਬਾਤ ਕੀਤੀ। ਉਨ੍ਹਾਂ ਇਸ ਮੌਕੇ ਅਤਿਵਾਦ ਖ਼ਿਲਾਫ਼ ਭਾਰਤ ਦੀ ਵਚਨਬੱਧਤਾ, ਕੌਮਾਂਤਰੀ ਮਨੁੱਖੀ ਕਾਨੂੰਨਾਂ ਤੇ ‘ਟੂ-ਸਟੇਟ’ ਹੱਲ ਦੀ ਅਹਿਮੀਅਤ ਨੂੰ ਉਭਾਰਿਆ। ਦੋਵੇਂ ਆਗੂਆਂ ਦੀ ਵਿਚਾਰ-ਚਰਚਾ ਗਾਜ਼ਾ ਦੀ ਮੌਜੂਦਾ ਸਥਤਿੀ ਤੇ ਟਕਰਾਅ ਦਾ ਹੱਲ ਤਲਾਸ਼ਣ ਦੀ ਅਹਿਮੀਅਤ ਉਤੇ ਕੇਂਦਰਤ ਰਹੀ ਤਾਂ ਜੋ ਖਿੱਤੇ ਵਿਚ ਸਥਿਰਤਾ ਤੇ ਸ਼ਾਂਤੀ ਬਹਾਲੀ ਯਕੀਨੀ ਬਣਾਈ ਜਾ ਸਕੇ। ਗੱਲਬਾਤ ਦੌਰਾਨ ਜੈਸ਼ੰਕਰ ਨੇ ‘ਟੂ-ਸਟੇਟ ਸਲਿਊਸ਼ਨ’ ਦੀ ਗੱਲ ਕੀਤੀ ਜਿਸ ਦਾ ਭਾਰਤ ਲੰਮੇ ਸਮੇਂ ਤੋਂ ਪੱਖ ਪੂਰ ਰਿਹਾ ਹੈ ਤੇ ਇਸ ਨੂੰ ਦਹਾਕਿਆਂ ਪੁਰਾਣੇ ਇਜ਼ਰਾਈਲ-ਫਲਸਤੀਨ ਟਕਰਾਅ ਦਾ ਹੱਲ ਦੱਸਦਾ ਰਿਹਾ ਹੈ। ਸ਼ੁੱਕਰਵਾਰ ਰੋਮ ਵਿਚ ਇਕ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਫਲਸਤੀਨੀ ਲੋਕਾਂ ਅੱਗੇ ਬਣੇ ਸੰਕਟ ਦੇ ਜਲਦੀ ਹੱਲ ਦੀ ਗੱਲ ਕੀਤੀ। ਉਨ੍ਹਾਂ ਮਸਲੇ ਦੇ ਹੱਲ ਲਈ ਸੰਵਾਦ ’ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਰੋਮ ਵਿੱਚ ਇਟਲੀ ਦੇ ਰਾਸ਼ਟਰਪਤੀ ਸਰਗੀਓ ਮਾਟਾਰੇਲਾ ਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰੱਖਿਆ, ਸਾਈਬਰ ਸੁਰੱਖਿਆ ਤੇ ਅਤਿਵਾਦ-ਵਿਰੋਧੀ ਦੁਵੱਲੀ ਰਣਨੀਤਕ ਭਾਈਵਾਲੀ ਵਾਲੇ ਖੇਤਰਾਂ ਵਿਚ ਸਬੰਧ ਹੋਰ ਮਜ਼ਬੂਤ ਕਰਨ ਉਤੇ ਚਰਚਾ ਕੀਤੀ। -ਏਐੱਨਆਈ

Advertisement
Author Image

joginder kumar

View all posts

Advertisement
Advertisement
×